ਗੁਜਰਾਤ ਦਾ ‘ਗਰਬਾ’ ਨਾਚ ਯੂਨੈਸਕੋ ਦੀ ਆਈਸੀਐੱਚ ਸੂਚੀ ’ਚ ਸ਼ੁਮਾਰ
07:55 AM Dec 07, 2023 IST
Advertisement
ਅਹਿਮਦਾਬਾਦ, 6 ਦਸੰਬਰ
ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਅੱਜ ਦੱਸਿਆ ਕਿ ਸੂਬੇ ਦੇ ਹਰਮਨਪਿਆਰੇ ਨਾਚ ‘ਗਰਬਾ’ ਨੂੰ ਯੂਨੈਸਕੋ ਨੇ ਮਨੁੱਖਤਾ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਪ੍ਰਤੀਨਿਧ ਸੂਚੀ ਵਿੱਚ ਸ਼ਾਮਲ ਕੀਤਾ ਹੈ। ਬੋੋਤਸਵਾਨਾ ਦੇ ਕਸਾਨੇ ਵਿੱਚ ਮੰਗਲਵਾਰ ਨੂੰ ਸ਼ੁਰੂ ਹੋਈ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਲਈ ਅੰਤਰ-ਸਰਕਾਰੀ ਕਮੇਟੀ ਦੀ 18ਵੀਂ ਕਨਵੈਨਸ਼ਨ ਦੌਰਾਨ ਅਮੂਰਤ ਸੱਭਿਆਚਾਰਕ ਵਿਰਾਸਤ ਬਚਾਉਣ ਸਬੰਧੀ 2003 ਦੀ ਸੰਧੀ ਦੀਆਂ ਤਜਵੀਜ਼ਾਂ ਤਹਿਤ ਇਸ (ਗਰਬਾ) ਨੂੰ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਗੁਜਰਾਤ ਦਾ ਗਰਬਾ ਇਸ ਸੂਚੀ ਵਿੱਚ ਭਾਰਤ ਦੀ 15ਵੀਂ ਅਮੂਰਤ ਸੱਭਿਆਚਾਰਕ ਵਿਰਾਸਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰਬਾ ਨੂੰ ਆਈਸੀਐੱਚ ਸੂਚੀ ’ਚ ਜਗ੍ਹਾ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਗਰਬਾ ਨੂੰ ਜ਼ਿੰਦਗੀ, ਏਕਤਾ ਅਤੇ ਜੜ੍ਹਾਂ ਨਾਲ ਜੁੜੀ ਰਵਾਇਤ ਦਾ ਜਸ਼ਨ ਕਰਾਰ ਦਿੱਤਾ ਹੈ। -ਪੀਟੀਆਈ
Advertisement
Advertisement
Advertisement