ਗੁਜਰਾਤ: ਭਾਰੀ ਮੀਂਹ ਕਾਰਨ ਦੋ ਕੌਮੀ ਮਾਰਗ ਬੰਦ
12:29 PM Jul 02, 2024 IST
ਜੂਨਾਗੜ੍ਹ, 2 ਜੁਲਾਈ
Advertisement
ਗੂਜਰਾਤ ਦੇ ਵੱਖ-ਵੱਖ ਖੇਤਰਾਂ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਜੂਨਾਗੜ੍ਹ ਵਿਚ ਦੋ ਕੌਮੀ ਮਾਰਗਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਡਿਪਟੀ ਕਲੈਕਟਰ ਜੇਪੀ ਜ਼ਾਲਾ ਨੇ ਦੱਸਿਆ ਕਿ ਪਾਣੀ ਭਰਨ ਕਾਰਨ ਮਾਰਗ ਬੰਦ ਕੀਤੇ ਗਏ ਹਨ ਅਤੇ ਚੇਤਾਵਨੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਗਿਆ ਕਿ ਜੂਨਾਗੜ੍ਹ ਵਿਚ ਤਿੰਨ ਸਿੱਧੇ ਹਾਈਵੇ ਅਤੇ 6 ਜ਼ਿਲਿ੍ਹਆਂ ਨੂੰ ਜੋੜਦੀਆਂ ਮੁੱਖ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਮੌਸਮ ਵਿਗਿਆਨੀ ਪਰਦੀਪ ਸ਼ਰਮਾ ਨੇ ਕਿਹਾ ਕਿ ਅਗਲੇ 5 ਦਿਨਾਂ ਵਿਚ ਗੁਜਰਾਤ ਦੇ ਸਾਰੇ ਹਿੱਸਿਆ ਵਿਚ ਮੀਂਹ ਪਵੇਗਾ ਅਤੇ ਅੱਜ ਕੱਛ ਤੇ ਸੋਰਾਸ਼ਟਰ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਐਂਤਵਾਰ ਨੂੰ ਭਾਰਤੀ ਮੌਸਮ ਵਿਭਾਗ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਮੀਂਹ ਅਤੇ ਤੁਫ਼ਾਨ ਦੀ ਚੇਤਾਨਵੀ ਜਾਰੀ ਕੀਤੀ ਸੀ। -ਏਐੱਨਆਈ
Advertisement
Advertisement