ਗੁਜਰਾਤ: ਰਾਜਕੋਟ ਵਿਚ ਐਟਲਾਂਟਿਸ ਬਿਲਡਿੰਗ ’ਚ ਅੱਗ ਲੱਗੀ, ਤਿੰਨ ਮੌਤਾਂ ਇਕ ਜ਼ਖ਼ਮੀ
01:21 PM Mar 14, 2025 IST
Advertisement
ਰਾਜਕੋਟ, 14 ਮਾਰਚ
ਗੁਜਰਾਤ ਦੇ ਰਾਜਕੋਟ ਵਿਚ ਅੱਜ ਸਵੇਰੇ ਐਟਲਾਂਟਿਸ ਬਿਲਡਿੰਗ ਵਿਚ ਅੱਗ ਲੱਗਣ ਕਰਕੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇਕ ਜ਼ਖ਼ਮੀ ਦੱਸਿਆ ਜਾਂਦਾ ਹੈ।
Advertisement
ਅੱਗ ਲੱਗਣ ਸਬੰਧੀ ਸੂਚਨਾ ਮਿਲਦੇ ਹੀ ਰਾਜਕੋਟ ਫਾਇਰ ਤੇ ਐਮਰਜੈਂਸੀ ਸੇਵਾਵਾਂ ਦੇ ਕਰਮੀ ਅੱਗ ਬੁਝਾਉਣ ਅਤੇ ਰਾਹਤ ਤੇ ਬਚਾਅ ਕਾਰਜਾਂ ਲਈ ਮੌਕੇ ’ਤੇ ਪਹੁੰਚ ਗਏ।
Advertisement
ਐੱਸਪੀ ਬੀਜੇ ਚੌਧਰੀ ਨੇ ਇਸ ਘਟਨਾ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਤਿੰਨ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਤੇ ਇਕ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਭਰਤੀ ਕੀਤਾ ਗਿਆ ਹੈ। ਫਲੈਟ ਵਿਚ ਰਹਿ ਰਹੇ ਸਾਰੇ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ।’’
ਅਧਿਕਾਰੀ ਨੇ ਕਿਹਾ ਕਿ ਪਹਿਲੀ ਨਜ਼ਰੇ ਬਿਲਡਿੰਗ ਵਿਚ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਲੱਗੀ। ਅਧਿਕਾਰੀ ਨੇ ਕਿਹਾ, ‘‘ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਤੇ ਹਾਲਾਤ ਕੰਟਰੋਲ ਵਿਚ ਹਨ।’’ ਹੋਰ ਵੇਰਵਿਆਂ ਦੀ ਉਡੀਕ ਹੈ। -ਏਐੱਨਆਈ
Advertisement