ਗੁਜਰਾਤ: ਤੀਜੀ ਦੀ ਲੜਕੀ ਦੀ ਮੌਤ, ਦਿਲ ਦਾ ਦੌਰਾ ਪੈਣ ਦਾ ਖਦਸ਼ਾ
06:31 AM Jan 11, 2025 IST
Advertisement
ਅਹਿਮਦਾਬਾਦ:
Advertisement
ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ’ਚ ਅੱਜ ਤੀਜੀ ਜਮਾਤ ’ਚ ਪੜ੍ਹਦੀ ਅੱਠ ਸਾਲਾ ਲੜਕੀ ਦੀ ਸ਼ੱਕੀ ਤੌਰ ’ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਥਲਤੇਜ ਇਲਾਕੇ ’ਚ ਸਥਿਤ ‘ਜ਼ੇਬਰ ਸਕੂਲ ਫਾਰ ਚਿਲਡਰਨ’ ਅੱਜ ਸਵੇਰੇ ਵਾਪਰੀ। ਸਕੂਲ ਪ੍ਰਿੰਸੀਪਲ ਸ਼ਰਮਿਸ਼ਠਾ ਸਿਨਹਾ ਨੇ ਦੱਸਿਆ, ‘ਲੜਕੀ ਗਾਰਗੀ ਰਾਨਪਾਰਾ ਸਵੇਰੇ ਆਪਣੀ ਕਲਾਸ ’ਚ ਜਾਂਦੇ ਸਮੇਂ ਅਚਾਨਕ ਬੇਹੋਸ਼ ਹੋ ਗਈ ਸੀ।’ ਲੜਕੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ। -ਪੀਟੀਆਈ
Advertisement
Advertisement