ਗੁਜਰਾਤ: ਰੈਗਿੰਗ ਕਾਰਨ ਐੱਮਬੀਬੀਐੱਸ ਵਿਦਿਆਰਥੀ ਦੀ ਮੌਤ
06:17 AM Nov 18, 2024 IST
ਪਾਟਨ, 17 ਨਵੰਬਰ
ਗੁਜਰਾਤ ਦੇ ਪਾਟਨ ਜ਼ਿਲ੍ਹੇ ਦੇ ਇਕ ਮੈਡੀਕਲ ਕਾਲਜ ’ਚ 18 ਵਰ੍ਹਿਆਂ ਦੇ ਐੱਮਬੀਬੀਐੱਸ ਦੇ ਪਹਿਲੇ ਵਰ੍ਹੇ ਦੇ ਵਿਦਿਆਰਥੀ ਦੀ ਰੈਗਿੰਗ ਕਾਰਨ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਸੀਨੀਅਰਜ਼ ਨੇ ਵਿਦਿਆਰਥੀ ਨੂੰ ਤਿੰਨ ਘੰਟਿਆਂ ਤੱਕ ਖੜ੍ਹਾ ਰੱਖਿਆ ਸੀ ਅਤੇ ਇਸ ਦੌਰਾਨ ਉਹ ਬੇਹੋਸ਼ ਹੋ ਗਿਆ। ਹਸਪਤਾਲ ਲਿਜਾਣ ਸਮੇਂ ਉਸ ਨੇ ਰਾਹ ’ਚ ਦਮ ਤੋੜ ਦਿੱਤਾ। ਕਾਲਜ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਧਾਰਪੁਰ ਦੇ ਜੀਐੱਮਈਆਰਐੱਸ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡੀਨ ਡਾਕਟਰ ਹਾਰਦਿਕ ਸ਼ਾਹ ਨੇ ਕਿਹਾ ਕਿ ਹੋਸਟਲ ’ਚ ਸੀਨੀਅਰਜ਼ ਨੇ ਅਨਿਲ ਮੇਥਾਨੀਆ ਦੀ ਰੈਗਿੰਗ ਕੀਤੀ ਸੀ ਜਿਸ ਮਗਰੋਂ ਉਹ ਬੇਹੋਸ਼ ਹੋ ਗਿਆ ਅਤੇ ਬਾਅਦ ’ਚ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਕਾਲਜ ਦੀ ਰੈਗਿੰਗ ਵਿਰੋਧੀ ਕਮੇਟੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀ ਵਿਦਿਆਰਥੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ
Advertisement
Advertisement