ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਜਰਾਤ: ਸੂਰਤ ’ਚ 3 ਬੱਚਿਆਂ ਸਣੇ ਪਰਿਵਾਰ ਦੇ 7 ਜੀਆਂ ਦੀਆਂ ਘਰ ’ਚੋਂ ਲਾਸ਼ਾਂ ਮਿਲੀਆਂ

03:34 PM Oct 28, 2023 IST

ਸੂਰਤ, 28 ਅਕਤੂਬਰ
ਗੁਜਰਾਤ ਦੇ ਸੂਰਤ ਵਿੱਚ ਤਿੰਨ ਬੱਚਿਆਂ ਸਮੇਤ ਇੱਕ ਪਰਿਵਾਰ ਦੇ ਸੱਤ ਜੀਆਂ ਦੀਆਂ ਆਪਣੇ ਘਰ ਵਿੱਚੋਂ ਲਾਸ਼ਾਂ ਮਿਲੀਆਂ ਹਨ। ਪੁਲੀਸ ਨੂੰ ਸ਼ੱਕ ਹੈ ਇਹ ਸਮੂਹਿਕ ਖ਼ੁਦਕੁਸ਼ੀ ਦਾ ਮਾਮਲਾ ਹੈ।ਪੁਲੀਸ ਨੇ ਸੱਤ ਦੀਆਂ ਲਾਸ਼ਾਂ ਅਡਾਜਾਨ ਇਲਾਕੇ ਦੇ ਅਪਾਰਟਮੈਂਟ ਵਿੱਚ ਮਿਲੀਆਂ ਹਨ। ਘਰੋਂ ਨੋਟ ਵੀ ਬਰਾਮਦ ਕੀਤਾ ਗਿਆ ਹੈ, ਜਿਸ ਵਿੱਚ ਲਿਖਿਆ ਹੈ ਕਿ ਪਰਿਵਾਰ ਆਰਥਿਕ ਤੰਗੀ ਦੇ ਕਾਰਨ ਇਹ ਕਦਮ ਚੁੱਕ ਰਿਹਾ ਹੈ। ਪੁਲੀਸ ਨੇ ਦੇਖਿਆ ਕਿ 6 ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਖਾਣ ਕਾਰਨ ਹੋਈ ਹੈ, ਜਦੋਂ ਕਿ ਇੱਕ ਵਿਅਕਤੀ ਦੀ ਲਟਕਦੀ ਹੋਈ ਲਾਸ਼ ਮਿਲੀ ਹੈ। ਮਰਨ ਵਾਲਿਆਂ ਵਿੱਚ ਘਰ ਦਾ ਮਾਲਕ, ਉਸ ਦੀ ਪਤਨੀ, ਉਸਦੇ ਮਾਤਾ-ਪਿਤਾ, ਛੇ ਸਾਲਾ ਬੇਟਾ ਅਤੇ 10 ਅਤੇ 13 ਸਾਲ ਦੀਆਂ ਦੋ ਧੀਆਂ ਸ਼ਾਮਲ ਹਨ। ਮਨੀਸ਼ ਸੋਲੰਕੀ (37), ਜੋ ਠੇਕੇਦਾਰ ਸੀ, ਦੀ ਲਾਸ਼ ਲਟਕਦੀ ਮਿਲੀ। ਉਸ ਦੇ ਤਿੰਨ ਬੱਚਿਆਂ ਸਮੇਤ ਪਰਿਵਾਰ ਦੇ ਛੇ ਮੈਂਬਰਾਂ ਦੀਆਂ ਲਾਸ਼ਾਂ ਘਰ ਦੇ ਬੈੱਡ ਅਤੇ ਫਰਸ਼ 'ਤੇ ਪਈਆਂ ਮਿਲੀਆਂ। ਘਰੋਂ ਬਰਾਮਦ ਹੋਏ ਨੋਟ ਅਨੁਸਾਰ ਕਿਸੇ ਨੂੰ ਉਧਾਰ ਦਿੱਤੇ ਪੈਸੇ ਦੀ ਵਸੂਲੀ ਨਾ ਕਰ ਸਕਣ ਕਾਰਨ ਪਰਿਵਾਰ ਨੇ ਆਰਥਿਕ ਮੰਦਹਾਲੀ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਹੈ।

Advertisement

Advertisement
Advertisement