ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਜਰਾਤ: ਭਾਜਪਾ ਆਗੂ ਵੱਲੋਂ ਫਾਇਰ ਐੱਨਓਸੀ ਲਈ ਰਿਸ਼ਵਤ ਦੇਣ ਦਾ ਦਾਅਵਾ

08:12 AM May 31, 2024 IST

ਅਹਿਮਦਾਬਾਦ, 30 ਮਈ
ਭਾਜਪਾ ਦੇ ਸੀਨੀਅਰ ਆਗੂ ਅਤੇ ਗੁਜਰਾਤ ਤੋਂ ਰਾਜ ਸਭਾ ਮੈਂਬਰ ਰਾਮ ਮੋਕਾਰੀਆ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਰਾਜਕੋਟ ਮਿਊਂਸਿਪਲ ਕਾਰਪੋਰੇਸ਼ਨ ਦੇ ਫਾਇਰ ਵਿਭਾਗ ਤੋਂ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐੱਨਓਸੀ) ਲੈਣ ਲਈ 70 ਹਜ਼ਾਰ ਰੁਪਏ ਦੀ ਰਿਸ਼ਵਤ ਦਿੱਤੀ ਸੀ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਟੀਆਰਪੀ ਗੇਮ ਜ਼ੋਨ ’ਚ ਅੱਗ ਲੱਗਣ ਕਾਰਨ 27 ਵਿਅਕਤੀ ਮਾਰੇ ਗਏ ਸਨ ਜਿਸ ਨੇ ਫਾਇਰ ਦੀ ਐੱਨਓਸੀ ਨਹੀਂ ਲਈ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਮੋਕਾਰੀਆ ਨੇ ਰਾਜਕੋਟ ’ਚ ਫੈਲੇ ਭ੍ਰਿਸ਼ਟਾਚਾਰ ਦੀ ਜਾਣਕਾਰੀ ਦੇਣ ਲਈ ਆਪਣਾ ਨਿੱਜੀ ਤਜਰਬਾ ਸਾਂਝਾ ਕੀਤਾ। ਭਾਜਪਾ ਆਗੂ ਨੇ ਕਿਹਾ ਕਿ ਕਰੀਬ ਪੰਜ ਸਾਲ ਪਹਿਲਾਂ ਜਦੋਂ ਉਹ ਸਿਰਫ਼ ਕਾਰੋਬਾਰੀ ਸੀ ਤਾਂ ਉਸ ਨੇ ਡਿਪਟੀ ਫਾਇਰ ਅਫ਼ਸਰ ਬੀ ਜੇ ਥੇਬਾ ਨੂੰ ਰਿਸ਼ਵਤ ਦਿੱਤੀ ਸੀ। -ਪੀਟੀਆਈ

Advertisement

Advertisement
Advertisement