For the best experience, open
https://m.punjabitribuneonline.com
on your mobile browser.
Advertisement

ਗੁਜਰਾਤ: ਕਿਸ਼ਤੀ ’ਚੋਂ 173 ਕਿੱਲੋ ਨਸ਼ੀਲੇ ਪਦਾਰਥ ਬਰਾਮਦ, ਦੋ ਕਾਬੂ

07:01 AM Apr 30, 2024 IST
ਗੁਜਰਾਤ  ਕਿਸ਼ਤੀ ’ਚੋਂ 173 ਕਿੱਲੋ ਨਸ਼ੀਲੇ ਪਦਾਰਥ ਬਰਾਮਦ  ਦੋ ਕਾਬੂ
Advertisement

ਅਹਿਮਦਾਬਾਦ/ਨਵੀਂ ਦਿੱਲੀ: ਤੱਟ ਰੱਖਿਅਕ ਬਲ ਨੇ ਗੁਜਰਾਤ ਤੱਟ ਖੇਤਰ ਤੋਂ ਦੂਰ ਮੱਛੀ ਫੜਨ ਵਾਲੀ ਇਕ ਭਾਰਤੀ ਕਿਸ਼ਤੀ ’ਚੋਂ 173 ਕਿੱਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ, ਜਿਸ ਦੀ ਕੀਮਤ 60 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਿਸ਼ਤੀ ਵਿੱਚ ਸਵਾਰ ਚਾਲਕ ਦਲ ਦੇ ਦੋ ਮੈਂਬਰਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਤੱਟ ਰੱਖਿਅਕ ਬਲ ਨੇ ਅਹਿਮਦਾਬਾਦ ਵਿੱਚ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਤੱਟ ਰੱਖਿਅਕਾਂ ਅਤੇ ਗੁਜਰਾਤ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਐਤਵਾਰ ਨੂੰ ਦੁਪਹਿਰ ਵੇਲੇ ਇਕ ਸਾਂਝੀ ਕਾਰਵਾਈ ਦੌਰਾਨ ਸਮੁੰਦਰ ’ਚੋਂ ਮੱਛੀਆਂ ਫੜਨ ਵਾਲੀ ਇਕ ਕਿਸ਼ਤੀ ਨੂੰ ਫੜਿਆ। ਇਸ ਕਿਸ਼ਤੀ ’ਚੋਂ 173 ਕਿੱਲੋ ਹਸ਼ੀਸ਼ ਬਰਾਮਦ ਕੀਤੀ ਗਈ ਅਤੇ ਕਿਸ਼ਤੀ ’ਚ ਸਵਾਰ ਦੋ ਭਾਰਤੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਮੰਗੇਸ਼ ਤੁਕਾਰਾਮ ਆਰੋਟ ਉਰਫ ਸਾਹੂ ਅਤੇ ਹਰੀਦਾਸ ਕੁਲਾਲ ਉਰਫ਼ ਪੁਰੀ ਵਜੋਂ ਹੋਈ ਹੈ। ਇਹ ਦੋਵੇਂ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ। -ਪੀਟੀਆਈ

Advertisement

Advertisement
Author Image

Advertisement
Advertisement
×