ਗੁਜਰਾਤ: 13 ਘੰਟੇ ‘ਡਿਜੀਟਲ ਕਸਟਡੀ’ ਵਿੱਚ ਰੱਖ ਕੇ 13 ਲੱਖ ਠੱਗੇ
ਜਾਮਨਗਰ, 28 ਜਨਵਰੀ
ਸਾਈਬਰ ਅਪਰਾਧੀਆਂ ਨੇ ਗੁਜਰਾਤ ਦੇ ਜਾਮਨਗਰ ’ਚ ਵਿਅਕਤੀ ਨੂੰ 13 ਘੰਟੇ ਡਿਜੀਟਲ ਤੌਰ ’ਤੇ ਗ੍ਰਿਫ਼ਤਾਰ ਕਰਕੇ ਉਸ ਕੋਲੋਂ 13 ਲੱਖ ਰੁਪਏ ਠੱਗ ਲਏ। ਪੀੜਤ ਦੀ ਪਛਾਣ ਮੇਹੁਲ ਰਮਾਕਾਂਤਭਾਈ ਪਣਜੀ ਵਜੋਂ ਹੋਈ, ਜਿਸ ਨੂੰ ਗਰੋਹ ਨੇ ਖੁ਼ਦ ਨੂੰ ਸੀਬੀਆਈ ਤੇ ਮੁੰਬਈ ਅਪਰਾਧ ਸ਼ਾਖਾ ਦੇ ਅਧਿਕਾਰੀ ਦੱਸ ਕੇ ਚਾਲ ’ਚ ਫਸਾ ਲਿਆ। ਵੇਰਵਿਆਂ ਤੋਂ ਪਤਾ ਲੱਗਾ ਕਿ ਮੇਹੁਲ ਨੂੰ ਲਗਾਤਾਰ 13 ਘੰਟੇ ‘ਡਿਜੀਟਲ ਗ੍ਰਿਫ਼ਤਾਰੀ’ ਹੇਠ ਰੱਖਿਆ ਗਿਆ ਸੀ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਅਪਰਾਧੀਆਂ ਨੇ ਮੇਹੁਲ ਨੂੰ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਐੱਨਡੀਪੀਐੇੱਸ ਦੇ ਫਰਜ਼ੀ ਮਾਮਲਾ ਬਣਾ ਕੇ ਮਜਬੂਰ ਕੀਤਾ ਅਤੇ ਮੰਗੇ ਗਏ ਪੈਸੇ ਨਾ ਦੇਣ ’ਤੇ ਉਮਰ ਕੈਦ ਦੀ ਸਜ਼ਾ ਦੀ ਧਮਕੀ ਦਿੱਤੀ। ਸਥਾਨਕ ਪੁਲੀਸ ਨੇ ਇਸ ਸਾਈਬਰ ਅਪਰਾਧ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਲੋਕਾਂ ਪ੍ਰਤੀ ਆਪਣੀ ਐਡਵਾਈਜ਼ਰੀ ਨੂੰ ਦੁਹਰਾਇਆ ਕਿ ਪੁਲੀਸ ਜਾਂ ਕੋਈ ਅਧਿਕਾਰਤ ਏਜੰਸੀ ਕਦੇ ਵੀ ਕਿਸੇ ਨੂੰ ਡਿਜੀਟਲੀ ਗ੍ਰਿਫ਼ਤਾਰ ਨਹੀਂ ਕਰਦੀ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕੋਈ ਵੀ ਸ਼ੱਕੀ ਕਾਲ ਜਾਂ ਮੈਸੇਜ ਆਉਣ ’ਤੇ ਅਧਿਕਾਰੀਆਂ ਨੂੰ ਤੁਰੰਤ ਇਸ ਦੀ ਰਿਪੋਰਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਆਈਏਐੱਨਐੱਸ