ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਸਾਲਿਆਂ ’ਚ ਈਟੀਓ ਦੀ ਮਿਲਾਵਟ ਰੋਕਣ ਲਈ ਸੇਧਾਂ ਜਾਰੀ

06:38 AM May 21, 2024 IST

ਨਵੀਂ ਦਿੱਲੀ:

Advertisement

ਭਾਰਤ ਨੇ ਬਰਾਮਦ ਕੀਤੇ ਜਾਣ ਵਾਲੇ ਮਸਾਲਿਆਂ ’ਚ ਈਟੀਓ (ਇਥੇਲੀਨ ਆਕਸਾਈਡ) ਰਸਾਇਣ ਦੀ ਮਿਲਾਵਟ ਰੋਕਣ ਲਈ ਵਿਸਥਾਰ ’ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਸਿੰਗਾਪੁਰ ਅਤੇ ਹਾਂਗਕਾਂਗ ਭੇਜੇ ਜਾਣ ਵਾਲੇ ਮਸਾਲਿਆਂ ਦੀ ਲਾਜ਼ਮੀ ਟੈਸਟਿੰਗ ਆਦਿ ਜਿਹੇ ਇਹਤਿਆਤੀ ਕਦਮ ਚੁੱਕੇ ਹਨ। ਸਿੰਗਾਪੁਰ ਅਤੇ ਹਾਂਗਕਾਂਗ ’ਚ ਐੱਮਡੀਐੱਚ ਤੇ ਐਵਰੈਸਟ ਕੰਪਨੀਆਂ ਦੇ ਕੁਝ ਮਸਾਲਿਆਂ ’ਚ ਈਟੀਓ ਦੀ ਮੌਜੂਦਗੀ ਦੀਆਂ ਰਿਪੋਰਟਾਂ ਦਰਮਿਆਨ ਚੁੱਕੇ ਗਏ ਕਦਮ ਅਹਿਮ ਹਨ। ਅਧਿਕਾਰੀ ਨੇ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਤਹਿਤ ਮਸਾਲਿਆਂ ਦੀ ਸਪਲਾਈ ਚੇਨ ਦੇ ਸਾਰੇ ਪੱਧਰ ’ਤੇ ਚੈਕਿੰਗ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਈਟੀਓ ਨੂੰ ਰੋਕਿਆ ਜਾ ਸਕੇ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਭਾਰਤੀ ਖੁਰਾਕੀ ਉਤਪਾਦਾਂ ਦੇ ਨਮੂਨੇ ਫੇਲ੍ਹ ਹੋਣ ਦੀ ਦਰ ਇਕ ਫ਼ੀਸਦ ਤੋਂ ਵੀ ਘੱਟ ਹੈ। ਅਧਿਕਾਰੀ ਮੁਤਾਬਕ ਸਾਲ 2023-24 ਦੌਰਾਨ ਵੱਖ ਵੱਖ ਮੁਲਕਾਂ ਦੀਆਂ ਗੁਣਵੱਤਾ ਲੋੜਾਂ ’ਤੇ ਕਰੀਬ 14 ਲੱਖ ਟਨ ਮਸਾਲਿਆਂ ’ਚੋਂ 99.8 ਫ਼ੀਸਦ ਖਰੇ ਉਤਰੇ ਸਨ ਅਤੇ ਸਾਰੀਆਂ ਖੇਪਾਂ ’ਚੋਂ ਸਿਰਫ਼ 0.2 ਫ਼ੀਸਦ ਹੀ ਗ਼ੈਰ-ਮਿਆਰੀ ਸਨ। -ਪੀਟੀਆਈ

Advertisement
Advertisement
Advertisement