For the best experience, open
https://m.punjabitribuneonline.com
on your mobile browser.
Advertisement

ਹੜ੍ਹਾਂ ਕਾਰਨ ਬੰਦ ਸਕੂਲਾਂ ਨੂੰ ਖੋਲ੍ਹਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ

09:00 AM Jul 21, 2023 IST
ਹੜ੍ਹਾਂ ਕਾਰਨ ਬੰਦ ਸਕੂਲਾਂ ਨੂੰ ਖੋਲ੍ਹਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ
Advertisement

ਨਿਜੀ ਪੱਤਰ ਪ੍ਰੇਰਕ
ਸੰਗਰੂਰ, 20 ਜੁਲਾਈ
ਹੜ੍ਹ ਦੇ ਮੱਦੇਨਜ਼ਰ ਇੱਥੋਂ ਦੇ ਕਈ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਹੁਣ ਜ਼ਿਲ੍ਹਾ ਮੈਜਿਸਟਰੇਟ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਦੇ ਆਧਾਰ ’ਤੇ ਸਬ ਡਿਵੀਜ਼ਨ ਮੂਨਕ ਦੇ ਹੜ੍ਹਾਂ ਕਾਰਨ ਬੰਦ ਹੋਏ ਕੁਝ ਸਕੂਲਾਂ ਦੇ ਖੁੱਲ੍ਹਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡਵੀ, ਮੂਨਕ (ਕੁੜੀਆਂ, ਮੁੰਡੇ), ਮਨਿਆਣਾ ਜਦਕਿ ਸਰਕਾਰੀ ਹਾਈ ਸਕੂਲ ਬਨਾਰਸੀ, ਹਮੀਰਗੜ੍ਹ, ਬੁਸੈਹਰਾ, ਚੂਲੜ ਕਲਾਂ, ਸਲੇਮਗੜ੍ਹ ਤੇ ਦੇਹਲਾਂ ਸੀਹਾਂ ਨੂੰ 21 ਜੁਲਾਈ ਤੋਂ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਰਕਾਰੀ ਮਿਡਲ ਸਕੂਲ ਸ਼ਾਹਪੁਰ ਥੇੜੀ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮੰਡਵੀ, ਸਰਕਾਰੀ ਪ੍ਰਾਇਮਰੀ ਸਕੂਲ ਬਾਦਲਗੜ੍ਹ, ਸ਼ੇਰਗੜ੍ਹ, ਭ.ਰ. ਮੂਨਕ, ਸੁਰਜਨ ਭੈਣੀ, ਦੇਹਲਾ ਸੀਂਹਾ, ਬੱਲਰਾਂ, ਪਾਪੜਾ, ਗਨੋਟਾ, ਘਮੂਰਘਾਟ, ਫੂਲਦ, ਮਕਰੋੜ ਸਾਹਿਬ, ਮਨਿਆਣਾ, ਰਾਮਪੁਰ ਗੁੱਜਰਾਂ, ਕੁੱਦਨੀ, ਹਾਂਡਾ, ਬੰਗਾਂ, ਰਾਜਲਹੇੜੀ, ਡੂਡੀਆਂ, ਭਾਠੂਆਂ, ਹਮੀਰਗੜ੍ਹ, ਬੁਸਹਿਰਾ, ਨਵਾਂ ਗਾਉਂ, ਜੁਲਮਗੜ੍ਹ, ਬ.ਬ ਨਵਾਂ ਗਾਉਂ ਅਤੇ ਹੋਤੀਪੁਰ ਨੂੰ ਵੀ ਖੋਲ੍ਹਣ ਦੇ ਹੁਕਮ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਤੋਂ 16 ਜੁਲਾਈ ਨੂੰ ਪ੍ਰਾਪਤ ਪੱਤਰ ਰਾਹੀ ਹੜ੍ਹਾਂ ਕਾਰਨ ਪ੍ਰਭਾਵਿਤ ਸਬ ਡਿਵੀਜ਼ਨ ਮੂਨਕ ਦੇ ਕੁਝ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ ਜਿਸ ਤਹਿਤ ਹੁਣ ਕੁਝ ਸਕੂਲ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ।

Advertisement

Advertisement
Advertisement
Author Image

sukhwinder singh

View all posts

Advertisement