ਬੋਇੰਗ-737 ਵਾਲੀਆਂ ਹਵਾਈ ਸੇਵਾ ਕੰਪਨੀਆਂ ਲਈ ਸੇਧਾਂ ਜਾਰੀ
07:44 AM Oct 08, 2024 IST
Advertisement
ਨਵੀਂ ਦਿੱਲੀ, 7 ਅਕਤੂਬਰ
ਹਵਾਬਾਜ਼ੀ ਰੈਗੁਲੇਟਰ ਡੀਜੀਸੀਏ ਨੇ ਆਪਣੇ ਬੇੜੇ ’ਚ ਬੋਇੰਗ-737 ਜਹਾਜ਼ਾਂ ਦੀ ਵਰਤੋਂ ਕਰਨ ਵਾਲੀ ਭਾਰਤੀ ਹਵਾਈ ਸੇਵਾ ਕੰਪਨੀਆਂ ਨੂੰ ਦਿਸ਼ਾ ਕੰਟਰੋਲ ਪ੍ਰਣਾਲੀ (ਰੁਡਰ) ਜਾਮ ਹੋਣ ਦੇ ਸੰਭਾਵੀ ਖਤਰੇ ਬਾਰੇ ਅੱਜ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਕਦਮ ਅਮਰੀਕੀ ਕੌਮੀ ਆਵਾਜਾਈ ਸੁਰੱਖਿਆ ਬੋਰਡ (ਐੱਨਟੀਐੱਸਬੀ) ਦੀ ਹਾਲੀਆ ਜਾਂਚ ਰਿਪੋਰਟ ਮਗਰੋਂ ਚੁੱਕਿਆ ਗਿਆ ਹੈ। ਉਸ ਰਿਪੋਰਟ ’ਚ ਕੋਲਿਨਜ਼ ਏਅਰੋਸਪੇਸ ਐੱਸਵੀਓ-730 ਦਿਸ਼ਾ ਕੰਟਰੋਲ ਪ੍ਰਣਾਲੀ ਨਾਲ ਲੈਸ ਬੋਇੰਗ-737 ਜਹਾਜ਼ਾਂ ਨਾਲ ਸਬੰਧਤ ਸੁਰੱਖਿਆ ਚਿੰਤਾ ਜ਼ਾਹਿਰ ਕੀਤੀ ਗਈ ਹੈ। ਇਸੇ ਦੇ ਮੱਦੇਨਜ਼ਰ ਡੀਜੀਸੀਏ ਨੇ ਘਰੇਲੂ ਹਵਾਈ ਸੇਵਾ ਕੰਪਨੀਆਂ ਲਈ ਸੁਰੱਖਿਆ ਸਿਫਾਰਸ਼ਾਂ ਜਾਰੀ ਕੀਤੀਆਂ ਹਨ। ਇਸ ਸਮੇਂ ਏਅਰ ਇੰਡੀਆ ਐਕਸਪ੍ਰੈੱਸ, ਅਕਾਸਾ ਏਅਰ ਤੇ ਸਪਾਈਸਜੈੱਟ ਏਅਰਲਾਈਨ ਬੋਇੰਗ-737 ਦੀ ਵਰਤੋਂ ਕਰ ਰਹੀਆਂ ਹਨ। -ਪੀਟੀਆਈ
Advertisement
Advertisement
Advertisement