For the best experience, open
https://m.punjabitribuneonline.com
on your mobile browser.
Advertisement

ਜੀਟੀਬੀ ਦੀ ਗੁਰਲੀਨ ਕੌਰ ਬਣੀ ‘ਮਿਸ ਫੇਅਰਵੈੱਲ’

07:04 AM Apr 25, 2024 IST
ਜੀਟੀਬੀ ਦੀ ਗੁਰਲੀਨ ਕੌਰ ਬਣੀ ‘ਮਿਸ ਫੇਅਰਵੈੱਲ’
ਜੇਤੂ ਵਿਦਿਆਰਣਾਂ ਨੂੰ ਸਨਮਾਨਦੇ ਹੋਏ ਮੋਹਤਬਰ। -ਫੋਟੋ: ਸੰਦਲ
Advertisement

ਪੱਤਰ ਪ੍ਰੇਰਕ
ਦਸੂਹਾ, 24 ਅਪਰੈਲ
ਜੀਟੀਬੀ ਕਾਲਜ ਫਾਰ ਵਿਮੈੱਨ ਵਿੱਚ ‘ਉਡਾਨ’ ਸਿਰਲੇਖ ਹੇਠ ਵਿਦਾਇਗੀ ਪਾਰਟੀ ਕੀਤੀ ਗਈ। ਗ੍ਰੈਜੂਏਟ ਵਿਭਾਗ ਦੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਜੂਨੀਅਰਾਂ ਵੱਲੋਂ ਦਿੱਤੀ ਵਿਦਾਇਗੀ ਪਾਰਟੀ ਸਬੰਧੀ ਕਰਵਾਏ ਸਮਾਗਮ ਦਾ ਉਦਘਾਟਨ ਪ੍ਰਿੰਸੀਪਲ ਡਾ. ਵਰਿੰਦਰ ਕੌਰ ਅਤੇ ਕਾਰਜਕਾਰੀ ਪ੍ਰਿੰਸੀਪਲ ਸੰਦੀਪ ਕੌਰ ਬੋਸਕੇ ਵੱਲੋਂ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਕਰਵਾਏ ਮੁਕਾਬਲਿਆਂ ਦੌਰਾਨ ‘ਮਿਸ ਫੇਅਰਵੈਲ’ ਗੁਰਲੀਨ ਕੌਰ, ਫਸਟ ਰਨਰ ਅਪ ਸੰਦੀਪ ਕੌਰ, ਸੈਕੰਡ ਰਨਰਅਪ ਈਸ਼ਵਰਜੋਤ ਕੌਰ, ਬੈਸਟ ਸਮਾਈਲ ਸਿਮਰਨਪ੍ਰੀਤ ਕੌਰ, ਮਿਸ ਚਾਰਮਿੰਗ ਕੋਮਲ, ਮਿਸ ਟਰੈਡੀਸ਼ਨਲ ਪ੍ਰਭਪ੍ਰੀਤ ਕੌਰ, ਮਿਸ ਇਨੋਵੇਟਿਵ ਕਮਲਜੀਤ ਕੌਰ, ਮਿਸ ਐਲੀਗੈਂਟ ਨਵਨੀਤਾ, ਬੈਸਟ ਅਟਾਇਰ ਗੁਰਪ੍ਰੀਤ ਕੌਰ, ਸੋਸ਼ਲ ਵਰਕਰ ਮਾਨਸੀ, ਮਿਸ ਸਿੰਪਲੀਸਿਟੀ ਮੁਸਕਾਨ (ਫੈਸ਼ਨ ਡਿਜ਼ਾਇਨਿੰਗ) ਚੁਣੀਆਂ ਗਈਆਂ। ਜੱਜਮੈਂਟ ਵਾਈਸ ਪ੍ਰਿੰਸੀਪਲ ਜੋਤੀ ਸੈਣੀ, ਡਾ. ਅਮਰਜੀਤ ਕੌਰ ਕਾਲਕਟ, ਪ੍ਰੋ. ਜਤਿੰਦਰ ਕੁਮਾਰ ਸਹਿਗਲ ਨੇ ਕੀਤੀ। ਮੰਚ ਸੰਚਾਲਨ ਵਿਦਿਆਰਥਣ ਸ਼ਬਨਮ ਕੌਰ, ਕੋਮਲ ਅਤੇ ਜਸਲੀਨ ਨੇ ਕੀਤਾ। ਹੈੱਡ ਗਰਲ ਸਿਮਰਨਜੀਤ ਕੌਰ ਨੇ ਆਪਣੇ ਜੂਨੀਅਰਾਂ ਅਤੇ ਡੀਨ ਡਾ. ਰੁਪਿੰਦਰ ਕੌਰ ਰੰਧਾਵਾ ਪ੍ਰਬੰਧਕੀ ਸਕੱਤਰ ਡਾ. ਰਮਨੀਕ ਕੌਰ, ਡਾ. ਰੁਪਿੰਦਰ ਕੌਰ ਗਿੱਲ, ਪ੍ਰੋ. ਪੂਨਮ ਸ਼ਰਮਾ ਅਤੇ ਪ੍ਰਤੀਕ ਦਾ ਧੰਨਵਾਦ ਕੀਤਾ।

Advertisement

ਦਮਨਪ੍ਰੀਤ ਕੌਰ ਮਿਸ ਅਤੇ ਦੀਪਤਾਂਸ਼ੂ ਮਿਸਟਰ ਫੇਅਰਵੈੱਲ ਬਣੇ

ਬੰਗਾ (ਪੱਤਰ ਪ੍ਰੇਰਕ): ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਵਿੱੱਚ ਕਾਮਰਸ ਵਿਭਾਗ ਵੱਲੋਂ ਬੀ.ਕਾਮ, ਬੀਬੀਏ ਅਤੇ ਐੱਮ.ਕਾਮ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਦਮਨਪ੍ਰੀਤ ਕੌਰ ‘ਮਿਸ ਫੇਅਰਵੈੱਲ’ ਅਤੇ ਦੀਪਤਾਂਸ਼ੂ ‘ਮਿਸਟਰ ਫੇਅਰਵੈੱਲ’ ਚੁਣੇ ਗਏ। ਇਸੇ ਦੌਰਾਨ ਗੁਰਲੀਨ ਕੌਰ ‘ਮਿਸ ਕਾਨਫੀਡੈਂਟ’ ਅਤੇ ਜਸਕਰਨ ਸਿੰਘ ‘ਮਿਸਟਰ ਕਾਨਫੀਡੈਂਟ’ ਐਲਾਨੇ ਗਏ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਗੀਤ, ਕਵਿਤਾਵਾਂ, ਮਾਡਲਿੰਗ ਅਤੇ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ.ਤਰਸੇਮ ਸਿੰਘ ਭਿੰਡਰ ਨੇ ਵਿਦਿਆਰਥੀਆਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਭਾਗ ਮੁਖੀ ਡਾ. ਕਮਲਦੀਪ ਕੌਰ ਨੇ ਵੀ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਜ਼ਿੰਦਗੀ ਵਿੱਚ ਸਹੀ ਰਸਤੇ ’ਤੇ ਚੱਲਦਿਆਂ ਸਫ਼ਲਤਾ ਹਾਸਲ ਕਰਨ ਦੀ ਤਾਕੀਦ ਕੀਤੀ। ਇਸ ਮੌਕੇ ਵਿਭਾਗ ਦੇ ਡਾ. ਦਵਿੰਦਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਮਨਰਾਜ ਕੌਰ, ਹਰਦੀਪ ਕੌਰ, ਦੀਪਿਕਾ, ਪ੍ਰੀਯਾ ਲੱਧੜ ਅਤੇ ਲਕਸ਼ਮੀ ਹਾਜ਼ਰ ਸਨ।

Advertisement
Author Image

sukhwinder singh

View all posts

Advertisement
Advertisement
×