ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੀਐੱਸਟੀ ਘੁਟਾਲਾ: ਚਾਰ ਈਟੀਓਜ਼ ਸਣੇ ਛੇ ਹਿਰਾਸਤ ’ਚ ਲਏ

06:36 AM Aug 22, 2020 IST

ਪਟਿਆਲਾ (ਸਰਬਜੀਤ ਸਿੰਘ ਭੰਗੂ): ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚੋਂ ਜੀਐੱਸਟੀ ਵਿੱਚ ਹੇਰਾਫੇਰੀ ਦੇ ਮਾਮਲੇ ਵਿੱਚ ਚਾਰ ਆਬਕਾਰੀ ਅਧਿਕਾਰੀਆਂ (ਈਟੀਓਜ਼) ਸਣੇ ਛੇ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਸਬੰਧੀ ਕੇਸ ਵਿਜੀਲੈਂਸ ਬਿਊਰੋ ਥਾਣਾ ਮੁਹਾਲੀ ਵਿੱਚ ਦਰਜ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਸ਼ੰਭੂ ਬੈਰੀਅਰ ’ਤੇ ਬਾਹਰੋਂ ਆਉਂਦੇ ਮਾਲ ਨਾਲ ਸਬੰਧਤ ਜੀਐੱਸਟੀ ਦਾ ਘੱਟ ਭੁਗਤਾਨ ਕਰਨ ਦੇ ਚੱਕਰ ਵਿੱਚ ਦਲਾਲਾਂ ਨਾਲ ਮਿਲ ਕੇ ਰਿਕਾਰਡ ’ਚ ਬਿਲਟੀਆਂ ਬਦਲ ਦਿੱਤੀਆਂ ਜਾਂਦੀਆਂ ਸਨ। ਹਿਰਾਸਤ ਵਿੱਚ ਲਏ ਅਧਿਕਾਰੀਆਂ ਵਿੱਚ ਈਟੀਓ ਮੁਕਤਸਰ ਵਰੁਣ ਨਾਗਪਾਲ, ਈਟੀਓ ਫ਼ਰੀਦਕੋਟ ਸੱਤਪਾਲ ਮੁਲਤਾਨੀ, ਈਟੀਓ ਅੰਮ੍ਰਿਤਸਰ ਜਪਸਿਮਰਨ, ਈਟੀਓ ਸ਼ੰਭੂ ਕਾਲੀਚਰਨ, ਇੰਸਪੈਕਟਰ, ਅੰਮ੍ਰਿਤਸਰ ਰਾਜਕੁਮਾਰ ਅਤੇ ਸ਼ਿਵਕੁਮਾਰ ਨਾਂ ਦਾ ਇੱਕ ਜਲੰਧਰ ਵਾਸੀ ਸ਼ਾਮਲ ਹਨ।

Advertisement

Advertisement
Advertisement
Tags :
ਈਟੀਓਜ਼ਹਿਰਾਸਤਘੁਟਾਲਾ:ਜੀਐੱਸਟੀ