ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੀਐੱਸਟੀ ਕੌਂਸਲ ਦੀ ਬੈਠਕ 9 ਸਤੰਬਰ ਨੂੰ

07:56 AM Aug 14, 2024 IST

ਨਵੀਂ ਦਿੱਲੀ, 13 ਅਗਸਤ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਹੇਠ ਜੀਐੱਸਟੀ ਕੌਂਸਲ ਦੀ ਬੈਠਕ 9 ਸਤੰਬਰ ਨੂੰ ਹੋਵੇਗੀ। ਕੌਂਸਲ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਜੀਐੱਸਟੀ ਕੌਂਸਲ ਦੀ 54ਵੀਂ ਬੈਠਕ 9 ਸਤੰਬਰ ਨੂੰ ਨਵੀਂ ਦਿੱਲੀ ਵਿਚ ਹੋਵੇਗੀ।’’ ਜੀਐੱਸਟੀ ਕੌਂਸਲ, ਜਿਸ ਵਿਚ ਕੇਂਦਰ ਤੇ ਰਾਜਾਂ ਦੇ ਵਿੱਤ ਮੰਤਰੀ ਸ਼ਾਮਲ ਹੁੰਦੇ ਹਨ। ਅਗਲੇ ਮਹੀਨੇ ਲਈ ਤਜਵੀਜ਼ਤ ਬੈਠਕ ਵਿਚ ਦਰਾਂ ’ਚ ਫੇਰਬਦਲ, ਟੈਕਸ ਦਰਾਂ ਘਟਾਉਣ ਤੋਂ ਇਲਾਵਾ ਜੀਐੱਸਟੀ ਅਧੀਨ ਕੁਝ ਵਸਤਾਂ ਜਾਂ ਸੇਵਾਵਾਂ ਤੋਂ ਡਿਊਟੀ ਖ਼ਤਮ ਕੀਤੇ ਜਾਣ ਬਾਰੇ ਵਿਚਾਰ ਚਰਚਾ ਕੀਤੇ ਜਾਣ ਦੀ ਉਮੀਦ ਹੈ। ਜੀਐੱਸਟੀ ਕੌਂਸਲ ਦੀ ਪਿਛਲੀ ਬੈਠਕ 23 ਜੂਨ ਨੂੰ ਹੋਈ ਸੀ। ਇਸ ਦੌਰਾਨ ਫ਼ਰਜ਼ੀ ਜੀਐੱਸਟੀ ਰਜਿਸਟਰੇਸ਼ਨਾਂ ਖਿਲਾਫ਼ ਦੋ ਮਹੀਨੇ ਤੱਕ ਚੱਲਣ ਵਾਲੀ ਵਿਸ਼ੇਸ਼ ਮੁਹਿੰਮ 16 ਅਗਸਤ ਤੋਂ ਸ਼ੁਰੂ ਹੋਵੇਗੀ। -ਪੀਟੀਆਈ

Advertisement

Advertisement