ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੀਐੱਸਟੀ ਕੌਂਸਲ ਦੀ ਮੀਟਿੰਗ 22 ਨੂੰ

06:42 AM Jun 14, 2024 IST

ਨਵੀਂ ਦਿੱਲੀ, 13 ਜੂਨ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੀ ਪ੍ਰਧਾਨਗੀ ਹੇਠ ਵਸਤਾਂ ਤੇ ਸੇਵਾ ਟੈਕਸ (ਜੀਐੱਸਟੀ) ਕੌਂਸਲ ਦੀ ਮੀਟਿੰਗ 22 ਜੂਨ ਨੂੰ ਹੋਵੇਗੀ। ਇਸ ਵਿਚ ਆਨਲਾਈਨ ਗੇਮਿੰਗ ਖੇਤਰ ’ਤੇ 28 ਫੀਸਦ ਜੀਐੱਸਟੀ ਲਾਗੂ ਕੀਤੇ ਜਾਣ ਬਾਰੇ ਸਮੀਖਿਆ ਕੀਤੀ ਜਾ ਸਕਦੀ ਹੈ। ਜੀਐੱਸਟੀ ਕੌਂਸਲ ਸਕੱਤਰੇਤ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘ਜੀਐੱਸਟੀ ਕੌਂਸਲ ਦੀ 53ਵੀਂ ਮੀਟਿੰਗ 22 ਜੂਨ, 2024 ਨੂੰ ਨਵੀਂ ਦਿੱਲੀ ’ਚ ਹੋਵੇਗੀ।’ ਕੌਂਸਲ ਦੀ ਪਿਛਲੀ ਮੀਟਿੰਗ 7 ਅਕਤੂਬਰ 2023 ਨੂੰ ਹੋਈ ਸੀ ਜਿਸ ਵਿੱਚ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਤ ਮੰਤਰੀਆਂ ਨੇ ਹਿੱਸਾ ਲਿਆ ਸੀ। ਮੀਟਿੰਗ ਦੇ ਏਜੰਡੇ ਬਾਰੇ ਅਜੇ ਕੌਂਸਲ ਦੇ ਮੈਂਬਰਾਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਹੈ। ਲੋਕ ਸਭਾ ਚੋਣਾਂ ਮਗਰੋਂ ਇਹ ਕੌਂਸਲ ਦੀ ਪਹਿਲੀ ਮੀਟਿੰਗ ਹੋਵੇਗੀ। ਜੀਐੱਸਟੀ ਕੌਂਸਲ ਆਨਲਾਈਨ ਗੇਮਿੰਗ ਕੰਪਨੀਆਂ ਲਈ ਦਾਅ (ਬੈੱਟ) ਦੇ ਪੂਰਨ ਮੁੱਲ ’ਤੇ 28 ਫੀਸਦ ਜੀਐੱਸਟੀ ਲਾਗੂ ਕਰਨ ਦੇ ਫ਼ੈਸਲੇ ਦੀ ਸਮੀਖਿਆ ਕਰ ਸਕਦੀ ਹੈ। ਇਹ ਟੈਕਸ 1 ਅਕਤੂਬਰ 2023 ਤੋਂ ਲਾਗੂ ਹੋਇਆ ਸੀ। ਜੁਲਾਈ ਤੇ ਅਗਸਤ ’ਚ ਆਪਣੀਆਂ ਮੀਟਿੰਗਾਂ ਵਿੱਚ ਜੀਐੱਸਟੀ ਕੌਂਸਲ ਨੇ ਆਨਲਾਈਨ ਗੇਮਿੰਗ, ਕੈਸੀਨੋ ਤੇ ਘੋੜਿਆਂ ਦੀ ਦੌੜ ਨੂੰ ਟੈਕਸ ਯੋਗ ਦਾਅ ਵਜੋਂ ਸ਼ਾਮਲ ਕਰਨ ਲਈ ਕਾਨੂੰਨ ’ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਸੀ। ਨਾਲ ਹੀ ਸਪੱਸ਼ਟ ਕੀਤਾ ਸੀ ਕਿ ਅਜਿਹੇ ਮਾਮਲੇ ’ਚ ਪੂਰੇ ਦਾਅ ਮੁੱਲ ’ਤੇ 28 ਫੀਸਦ ਟੈਕਸ ਲੱਗੇਗਾ। ਉਸ ਸਮੇਂ ਕਿਹਾ ਗਿਆ ਸੀ ਕਿ ਇਸ ਨੂੰ ਅਮਲ ’ਚ ਲਿਆਏ ਜਾਣ ਦੀ ਸਮੀਖਿਆ ਛੇ ਮਹੀਨੇ ਬਾਅਦ ਅਪਰੈਲ 2024 ’ਚ ਕੀਤੀ ਜਾਵੇਗੀ। ਅਪਰੈਲ ਤੋਂ ਬਾਅਦ ਜੀਐੱਸਟੀ ਕੌਂਸਲ ਦੀ ਕੋਈ ਮੀਟਿੰਗ ਨਹੀਂ ਹੋਈ, ਇਸ ਲਈ ਕੌਂਸਲ ਦੀ 22 ਜੂਨ ਦੀ ਮੀਟਿੰਗ ’ਚ ਆਨਲਾਈਨ ਗੇਮਿੰਗ ਖੇਤਰ ’ਚ ਲਾਗੂ ਟੈਕਸ ਬਾਰੇ ਸਮੀਖਿਆ ਕੀਤੇ ਜਾਣ ਦੀ ਉਮੀਦ ਹੈ। ਜੀਐੱਸਟੀ ਕੌਂਸਲ ਸਾਹਮਣੇ ਇੱਕ ਹੋਰ ਅਹਿਮ ਪੈਂਡਿੰਗ ਮਸਲਾ ਦਰਾਂ ਨੂੰ ਤਰਕਸੰਗਤ ਬਣਾਉਣਾ ਹੈ। -ਪੀਟੀਆਈ

Advertisement

Advertisement