ਜੀਐੱਸਟੀ ਪਰਿਸ਼ਦ ਦੀ ਜੈਸਲਮੇਰ ’ਚ ਮੀਟਿੰਗ 21 ਦਸੰਬਰ ਨੂੰ
05:46 AM Nov 19, 2024 IST
ਨਵੀਂ ਦਿੱਲੀ:
Advertisement
ਜੀਐੱਸਟੀ ਪਰਿਸ਼ਦ ਦੀ 21 ਦਸੰਬਰ ਨੂੰ ਜੈਸਲਮੇਰ ’ਚ ਮੀਟਿੰਗ ਹੋਵੇਗੀ, ਜਿਸ ’ਚ ਸਿਹਤ ਅਤੇ ਜੀਵਨ ਬੀਮੇ ’ਤੇ ਜੀਐੱਸਟੀ ਤੋਂ ਮੁਕੰਮਲ ਛੋਟ ਜਾਂ ਘੱਟ ਦਰ ਲਗਾਉਣ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ। ਪਰਿਸ਼ਦ ਦੀ ਮੀਟਿੰਗ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਹੇਠ ਹੋਵੇਗੀ, ਜਿਸ ’ਚ ਸੂਬਿਆਂ ਦੇ ਵਿੱਤ ਮੰਤਰੀ ਵੀ ਹਿੱਸਾ ਲੈਣਗੇ। ਸੂਬਿਆਂ ਦੇ ਮੰਤਰੀਆਂ ਦੀ ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਆਮ ਵਰਤੋਂ ਦੀਆਂ ਕਈ ਵਸਤਾਂ ’ਤੇ ਟੈਕਸ ਦਰਾਂ 12 ਫ਼ੀਸਦ ਤੋਂ ਘਟਾ ਕੇ 5 ਫ਼ੀਸਦ ਕੀਤਾ ਜਾ ਸਕਦਾ ਹੈ। -ਪੀਟੀਆਈ
Advertisement
Advertisement