ਜੀਐੱਸਟੀ ਕੁਲੈਕਸ਼ਨ ਨਵੰਬਰ ’ਚ 8.5 ਫੀਸਦ ਵਧ ਕੇ 1.82 ਲੱਖ ਕਰੋੜ ਰੁਪਏ ਹੋਈ
08:58 AM Dec 02, 2024 IST
ਨਵੀਂ ਦਿੱਲੀ, 1 ਦਸੰਬਰ
ਘਰੇਲੂ ਲੈਣ-ਦੇਣ ਤੋਂ ਵਧੇਰੇ ਮਾਲੀਆ ਮਿਲਣ ਕਾਰਨ ਨਵੰਬਰ ਵਿੱਚ ਕੁੱਲ ਵਸਤਾਂ ਤੇ ਸੇਵਾ ਕਰ (ਜੀਐੱਸਟੀ) ਕੁਲੈਕਸ਼ਨ 8.5 ਫੀਸਦ ਵਧ ਕੇ 1.82 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ। ਸਰਕਾਰੀ ਅੰਕੜਿਆਂ ਮੁਤਾਬਕ, ਕੇਂਦਰੀ ਜੀਐੱਸਟੀ ਕੁਲੈਕਸ਼ਨ 34,141 ਕਰੋੜ ਰੁਪਏ, ਸੂਬਾਈ ਜੀਐੱਸਟੀ 43,047 ਕਰੋੜ ਰੁਪਏ, ਏਕੀਕ੍ਰਿਤ ਆਈਜੀਐੱਸਟੀ 91,828 ਕਰੋੜ ਰੁਪਏ ਅਤੇ ਸੈੱਸ 13,253 ਕਰੋੜ ਰੁਪਏ ਰਿਹਾ। ਨਵੰਬਰ ਵਿੱਚ ਕੁੱਲ ਜੀਐੱਸਟੀ ਮਾਲੀਆ 8.5 ਫੀਸਦ ਵਧ ਕੇ 1.82 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਿਆ ਜਦਕਿ ਇਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ ਇਹ 1.68 ਲੱਖ ਕਰੋੜ ਰੁਪਏ ਸੀ। ਅਕਤੂਬਰ ਵਿੱਚ 1.87 ਲੱਖ ਕਰੋੜ ਰੁਪਏ ਦਾ ਜੀਐੱਸਟੀ ਕੁਲੈਕਸ਼ਨ 9 ਫੀਸਦ ਦੇ ਸਾਲਾਨਾ ਵਾਧੇ ਨਾਲ ਦੂਜਾ ਸਭ ਤੋਂ ਵਧੀਆ ਜੀਐੱਸਟੀ ਕੁਲੈਕਸ਼ਨ ਸੀ। ਹੁਣ ਤੱਕ ਦਾ ਸਭ ਤੋਂ ਵੱਧ ਕੁਲੈਕਸ਼ਨ ਅਪਰੈਲ ਵਿੱਚ 2.10 ਲੱਖ ਕਰੋੜ ਰੁਪਏ ਤੋਂ ਵੱਧ ਸੀ। -ਪੀਟੀਆਈ
Advertisement
Advertisement