For the best experience, open
https://m.punjabitribuneonline.com
on your mobile browser.
Advertisement

ਜੀਐੱਸਟੀ ਦੀ ਉਗਰਾਹੀ ਫਰਵਰੀ ਵਿੱਚ ਸਾਢੇ 12 ਫੀਸਦ ਵਧੀ

06:59 AM Mar 02, 2024 IST
ਜੀਐੱਸਟੀ ਦੀ ਉਗਰਾਹੀ ਫਰਵਰੀ ਵਿੱਚ ਸਾਢੇ 12 ਫੀਸਦ ਵਧੀ
Advertisement

ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਘਰੇਲੂ ਲੈਣ-ਦੇਣ ਵਧਣ ਨਾਲ ਫਰਵਰੀ ਮਹੀਨੇ ਵਿੱਚ ਵਸਤਾਂ ਤੇ ਸੇਵਾ ਕਰ (ਜੀਐੱਸਟੀ) ਦਾ ਕੁਲੈਕਸ਼ਨ 12.5 ਫੀਸਦ ਵਧ ਕੇ 1.68 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਇਸ ਦੇ ਨਾਲ ਹੀ ਚਾਲੂ ਵਿੱਤੀ ਵਰ੍ਹੇ ਦੇ ਪਹਿਲੇ 11 ਮਹੀਨਿਆਂ ਵਿੱਚ ਕੁੱਲ ਜੀਐੱਸਟੀ ਕੁਲੈਕਸ਼ਨ 18.40 ਲੱਖ ਕਰੋੜ ਰੁਪਏ ਹੋ ਚੁੱਕਾ ਹੈ। ਇਹ ਪਿਛਲੇ ਵਿੱਤੀ ਵਰ੍ਹੇ ਦੇ ਇਸੇ ਸਮਾਂਕਾਲ ਦੇ ਟੈਕਸ ਕੁਲੈਕਸ਼ਨ ਨਾਲੋਂ 11.7 ਫੀਸਦ ਜ਼ਿਆਦਾ ਹੈ। ਚਾਲੂ ਵਿੱਤੀ ਵਰ੍ਹੇ ਵਿੱਚ ਔਸਤ ਮਹੀਨਾਵਾਰ ਕੁਲੈਕਸ਼ਨ 1.67 ਲੱਖ ਕਰੋੜ ਰੁਪਏ ਰਿਹਾ ਹੈ ਜੋ ਕਿ ਪਿਛਲੇ ਵਿੱਤੀ ਵਰ੍ਹੇ ਨਾਲੋਂ 1.5 ਲੱਖ ਕਰੋੜ ਰੁਪਏ ਤੋਂ ਵੱਧ ਹੈ।-ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×