ਜੀਐੱਸਟੀ: ਜੁਲਾਈ ’ਚ 8 ਫ਼ੀਸਦ ਵੱਧ ਵਸੂਲੀ
ਆਤਿਸ਼ ਗੁਪਤਾ
ਚੰਡੀਗੜ੍ਹ, 1 ਅਗਸਤ
ਚੰਡੀਗੜ੍ਹ ਵਿੱਚ ਅਗਸਤ ਮਹੀਨੇ ਦੌਰਾਨ ਜੀਐੱਸਟੀ ਪਿਛਲੇ ਸਾਲ ਦੇ ਮੁਕਾਬਲੇ 8 ਫ਼ੀਸਦ ਵੱਧ ਇਕੱਠਾ ਹੋਇਆ ਹੈ। ਇਸ ਵਾਰ ਅਗਸਤ ਮਹੀਨੇ ਵਿੱਚ ਜੀਐੱਸਟੀ ਦੇ 16 ਕਰੋੜ ਰੁਪਏ ਵੱਧ ਆਏ ਹਨ। ਜਾਣਕਾਰੀ ਅਨੁਸਾਰ ਅਗਸਤ 2024 ਵਿੱਚ 233 ਕਰੋੜ ਰੁਪਏ ਜੀਐੱਸਟੀ ਦੇ ਇਕੱਠੇ ਹੋਏ ਹਨ, ਜਦੋਂਕਿ ਪਿਛਲੇ ਸਾਲ ਅਗਸਤ ਮਹੀਨੇ ਵਿੱਚ 217 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ। ਇਸ ਤੋਂ ਪਹਿਲਾਂ ਮਈ 2024 ਵਿੱਚ ਜੀਐੱਸਟੀ ਪਿਛਲੇ ਸਾਲ ਦੇ ਮੁਕਾਬਲੇ 9 ਫ਼ੀਸਦ ਘੱਟ ਇਕੱਠਾ ਹੋਇਆ ਸੀ। ਮਈ 2024 ਵਿੱਚ 237 ਕਰੋੜ ਰੁਪਏ ਜੀਐੱਸਟੀ ਦੇ ਇਕੱਠੇ ਹੋਏ ਹਨ, ਜਦੋਂਕਿ ਪਿਛਲੇ ਸਾਲ ਮਈ ਵਿੱਚ 259 ਕਰੋੜ ਰੁਪਏ ਜੀਐੱਸਟੀ ਇਕੱਤਰ ਹੋਇਆ ਸੀ। ਇਸੇ ਤਰ੍ਹਾਂ ਜੀਐੱਸਟੀ ਅਪਰੈਲ 2024 ਵਿੱਚ ਪਿਛਲੇ ਸਾਲ ਦੇ ਮੁਕਾਬਲੇ 23 ਫ਼ੀਸਦ ਵੱਧ 313 ਕਰੋੜ ਰੁਪਏ ਇਕੱਠੇ ਹੋਏ ਸਨ, ਜਦੋਂਕਿ ਪਿਛਲੇ ਸਾਲ ਅਪਰੈਲ ਮਹੀਨੇ ਵਿੱਚ 255 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸਨ। ਮਾਰਚ 2024 ਵਿੱਚ ਪਿਛਲੇ ਸਾਲ ਦੇ ਮੁਕਾਬਲੇ 18 ਫ਼ੀਸਦ ਵੱਧ 238 ਕਰੋੜ ਰੁਪਏ ਇਕੱਠੇ ਹੋਏ, ਜਦੋਂਕਿ ਪਿਛਲੇ ਸਾਲ ਮਾਰਚ ਮਹੀਨੇ ਵਿੱਚ 202 ਕਰੋੜ ਰੁਪਏ ਇਕੱਠਾ ਹੋਏ ਸਨ।