ਜੀਐੱਸਟੀ: ਜੂਨ ਮਹੀਨੇ ਪਿਛਲੇ ਦੇ ਸਾਲ ਮੁਕਾਬਲੇ 34 ਫ਼ੀਸਦ ਵਾਧਾ
ਆਤਿਸ਼ ਗੁਪਤਾ
ਚੰਡੀਗਡ਼੍ਹ, 1 ਜੁਲਾਈ
ਚੰਡੀਗਡ਼੍ਹ ਵਿੱਚ ਜੂਨ ਮਹੀਨੇ ਵਿੱਚ ਜੀਐੱਸਟੀ ਪਿਛਲੇ ਸਾਲ ਦੇ ਮੁਕਾਬਲੇ 34 ਫ਼ੀਸਦ ਵੱਧ ਇਕੱਠਾ ਹੋਇਆ ਹੈ। ਇਸ ਸਾਲ ਜੂਨ ਮਹੀਨੇ ਵਿੱਚ ਜੀਐੱਸਟੀ ਵਜੋਂ 68 ਕਰੋਡ਼ ਰੁਪਏ ਵੱਧ ਆਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜੂਨ 2023 ਵਿੱਚ 227.06 ਕਰੋਡ਼ ਰੁਪਏ ਇਕੱਠੇ ਹੋਏ ਹਨ, ਜਦੋਂ ਕਿ ਪਿਛਲੇ ਸਾਲ ਜੂਨ ਮਹੀਨੇ ਵਿੱਚ 169.7 ਕਰੋਡ਼ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ। ਗੌਰਤਲਬ ਹੈ ਕਿ ਮਈ 2023 ਵਿੱਚ 259 ਕਰੋਡ਼ ਰੁਪਏ ਇਕੱਠੇ ਹੋਏ ਹਨ, ਜਦੋਂ ਕਿ ਪਿਛਲੇ ਸਾਲ ਮਈ ਮਹੀਨੇ ’ਚ 167 ਕਰੋਡ਼ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ। ਇਸ ਤਰ੍ਹਾਂ ਮਈ ਮਹੀਨੇ ’ਚ 55 ਫ਼ੀਸਦ ਜੀਐੱਸਟੀ ਵਜੋਂ ਵੱਧ ਇਕੱਠੇ ਹੋਏ ਸਨ। ਅਪਰੈਲ 2023 ਵਿੱਚ ਪਿਛਲੇ ਸਾਲ ਦੇ ਮੁਕਾਬਲੇ ਸਿਰਫ਼ 2 ਫੀਸਦ ਵੱਧ ਜੀਐੱਸਟੀ ਇਕੱਠਾ ਹੋਇਆ ਸੀ। ਅਪਰੈਲ 2023 ਵਿੱਚ 255 ਕਰੋਡ਼ ਰੁਪਏ ਜੀਐੱਸਟੀ ਵਜੋਂ ਇਕੱਠੇ ਹੋਏ ਹਨ ਜਦਕਿ ਪਿਛਲੇ ਸਾਲ ਅਪਰੈਲ ਮਹੀਨੇ ’ਚ 249 ਕਰੋਡ਼ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ।
ਇਸ ਤੋਂ ਪਹਿਲਾਂ ਮਾਰਚ ਮਹੀਨੇ ’ਚ ਪਿਛਲੇ ਸਾਲ ਦੇ ਮੁਕਾਬਲੇ 10.09 ਫ਼ੀਸਦ ਵੱਧ ਜੀਐੱਸਟੀ ਇਕੱਠਾ ਹੋਇਆ ਸੀ। ਸਾਲ 2023 ਵਿੱਚ 202 ਕਰੋਡ਼ ਰੁਪਏ ਅਤੇ ਸਾਲ 2022 ’ਚ 184 ਕਰੋਡ਼ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ। ਫਰਵਰੀ 2023 ਵਿੱਚ 188 ਕਰੋਡ਼ ਰੁਪਏ ਅਤੇ ਸਾਲ 2022 ਵਿੱਚ 178 ਕਰੋਡ਼ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ ਜੋ ਕਿ 5 ਫ਼ੀਸਦ ਵੱਧ ਸੀ। ਦਸੰਬਰ 2022 ਵਿੱਚ ਪਿਛਲੇ ਸਾਲ ਦਸੰਬਰ ਮਹੀਨੇ ਦੇ ਮੁਕਾਬਲੇ 33 ਫ਼ੀਸਦ ਵੱਧ ਜੀਐੱਸਟੀ ਇਕੱਠਾ ਹੋਇਆ। ਦਸੰਬਰ 2022 ਵਿੱਚ ਜੀਐੱਸਟੀ ਵਜੋਂ 218 ਕਰੋਡ਼ ਰੁਪਏ ਇਕੱਠੇ ਹੋਏ ਜਦਕਿ ਉਸ ਤੋਂ ਪਿਛਲੇ ਸਾਲ 164 ਕਰੋਡ਼ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ। ਨਵੰਬਰ ਮਹੀਨੇ ਵਿੱਚ ੳੁਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਜੀਐੱਸਟੀ 3 ਫ਼ੀਸਦ ਘੱਟ ਇਕੱਠਾ ਹੋਇਆ ਸੀ। ਨਵੰਬਰ 2022 ’ਚ 175 ਕਰੋਡ਼ ਰੁਪਏ ਤੇ ਸਾਲ 2021 ਵਿੱਚ 180 ਕਰੋਡ਼ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ। ਅਕਤੂਬਰ 2022 ਵਿੱਚ ਉਸ ਤੋਂ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਮੁਕਾਬਲੇ 10 ਫ਼ੀਸਦ ਵੱਧ ਜੀਐੱਸਟੀ ਇਕੱਠਾ ਹੋਇਆ ਸੀ। ਅਕਤੂਬਰ 2022 ਵਿੱਚ 203 ਕਰੋਡ਼ ਰੁਪਏ ਜੀਐੱਸਟੀ ਵਜੋਂ ਇਕੱਠੇ ਹੋਏ ਹਨ, ਜਦਕਿ ਉਸ ਤੋਂ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ 158 ਕਰੋਡ਼ ਰੁਪਏ ਜੀਐੱਸਟੀ ਇਕੱਠਾ ਹੋਇਆ। ਸਤੰਬਰ 2002 ਵਿੱਚ ਉਸ ਤੋਂ ਪਿਛਲੇ ਸਾਲ ਸਤੰਬਰ ਮਹੀਨੇ ਦੇ ਮੁਕਾਬਲੇ 35 ਫ਼ੀਸਦ ਵੱਧ ਜੀਐੱਸਟੀ ਇਕੱਠਾ ਹੋਇਆ ਸੀ। ਸਤੰਬਰ 2022 ਵਿੱਚ 206 ਕਰੋਡ਼ ਰੁਪਏ ਜਦਕਿ ਸਾਲ 2021 ਵਿੱਚ ਸਤੰਬਰ ਮਹੀਨੇ ਵਿੱਚ 152 ਕਰੋਡ਼ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ।