ਜੀਐੱਸਟੀ: ਜੁਲਾਈ ’ਚ ਪਿਛਲੇ ਸਾਲ ਮੁਕਾਬਲੇ 23 ਫ਼ੀਸਦ ਦਾ ਵਾਧਾ
ਆਤਿਸ਼ ਗੁਪਤਾ
ਚੰਡੀਗੜ੍ਹ, 1 ਅਗਸਤ
ਚੰਡੀਗੜ੍ਹ ਵਿੱਚ ਜੁਲਾਈ ਮਹੀਨੇ ’ਚ ਜੀਐੱਸਟੀ ਪਿਛਲੇ ਸਾਲ ਦੇ ਮੁਕਾਬਲੇ 23 ਫ਼ੀਸਦ ਵੱਧ ਇਕੱਠਾ ਹੋਇਆ ਹੈ। ਇਸ ਸਾਲ ਜੁਲਾਈ ਮਹੀਨੇ ’ਚ 41 ਕਰੋੜ ਰੁਪਏ ਵੱਧ ਆਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜੁਲਾਈ 2023 ’ਚ 217 ਕਰੋੜ ਰੁਪਏ ਇਕੱਠੇ ਹੋਏ ਹਨ, ਜਦੋਂ ਕਿ ਪਿਛਲੇ ਸਾਲ ਜੁਲਾਈ ਮਹੀਨੇ ’ਚ 176 ਕਰੋੜ ਰੁਪਏ ਜੀਐੱਸਟੀ ਇਕੱਠੇ ਹੋਇਆ ਸੀ।
ਇਸੇ ਤਰ੍ਹਾਂ ਜੂਨ ਮਹੀਨੇ ’ਚ ਵੀ ਪਿਛਲੇ ਸਾਲ ਮੁਕਾਬਲੇ 34 ਫੀਸਦ ਵੱਧ ਜੀਐੱਸਟੀ ਇਕੱਠੇ ਹੋਇਆ ਸੀ। ਜੂਨ 2023 ’ਚ 227 ਕਰੋੜ ਰੁਪਏ ਇਕੱਠੇ ਹੋਏ ਹਨ, ਜਦੋਂ ਕਿ ਪਿਛਲੇ ਸਾਲ ਜੂਨ ਮਹੀਨੇ ’ਚ 169 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮਈ 2023 ਵਿੱਚ 259 ਕਰੋੜ ਰੁਪਏ ਇਕੱਠੇ ਹੋਏ ਹਨ, ਜਦੋਂ ਕਿ ਪਿਛਲੇ ਸਾਲ ਮਈ ਮਹੀਨੇ ’ਚ 167 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ। ਇਸੇ ਤਰ੍ਹਾਂ ਮਈ ਮਹੀਨੇ ’ਚ 55 ਫ਼ੀਸਦ ਜੀਐੱਸਟੀ ਵਜੋਂ ਵੱਧ ਇਕੱਠੇ ਹੋਏ ਸਨ। ਅਪਰੈਲ 2023 ’ਚ ਪਿਛਲੇ ਸਾਲ ਦੇ ਮੁਕਾਬਲੇ ਸਿਰਫ਼ 2 ਫੀਸਦ ਵੱਧ 255 ਕਰੋੜ ਰੁਪਏ ਇਕੱਠੇ ਹੋਏ ਹਨ, ਪਿਛਲੇ ਸਾਲ ਅਪਰੈਲ ਮਹੀਨੇ ’ਚ 249 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ। ਇਸ ਤੋਂ ਪਹਿਲਾਂ ਮਾਰਚ ਮਹੀਨੇ ’ਚ ਪਿਛਲੇ ਸਾਲ ਦੇ ਮੁਕਾਬਲੇ 10.09 ਫ਼ੀਸਦ ਵੱਧ ਜੀਐੱਸਟੀ ਇਕੱਠਾ ਹੋਇਆ ਸੀ। ਜਿੱਥੇ ਸਾਲ 2023 ’ਚ 202 ਕਰੋੜ ਰੁਪਏ ਅਤੇ ਸਾਲ 2022 ’ਚ 184 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ। ਫਰਵਰੀ 2023 ’ਚ 188 ਕਰੋੜ ਰੁਪਏ ਅਤੇ ਸਾਲ 2022 ’ਚ 178 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ, ਜੋ ਕਿ 5 ਫ਼ੀਸਦ ਵੱਧ ਸੀ। ਦੱਸਣਯੋਗ ਹੈ ਕਿ ਜੀਐੱਸਟੀ ਵਿਚ ਵੱਖ-ਵੱਖ ਵਰਗਾਂ ਤਹਿਤ ਮਾਲੀਆ ਇਕੱਠਾ ਕੀਤਾ ਜਾਂਦਾ ਹੈ। ਇਸ ਵਿਚ ਯੂਟੀਜ਼ ਦੀ ਹਿੱਸੇਦਾਰੀ ਆਪਣੇ ਪੱਧਰ ਉਤੇ ਹੁੰਦੀ ਹੈ। ਜਦਕਿ ਰਾਜਾਂ ਤੇ ਕੇਂਦਰੀ ਪੱਧਰ ਉਤੇ ਹਿੱਸਾ ਵੱਖਰਾ ਹੁੰਦਾ ਹੈ ਜਿਸ ਨੂੰ ਜੋੜਿਆ ਜਾਂਦਾ ਹੈ।