ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਨਤਕ ਜਥੇਬੰਦੀਆਂ ਵੱਲੋਂ ਬੀਪੀਈਓ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ

07:16 AM Apr 25, 2024 IST
ਸੰਗਰੂਰ ਵਿੱਚ ਬੀਪੀਈਓ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕਰਦੇ ਹੋਏ ਅਧਿਆਪਕ ਤੇ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨ।

ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਅਪਰੈਲ
ਟਰੇਡ ਯੂਨੀਅਨਾਂ ਦੇ ਸੱਦੇ ’ਤੇ 16 ਫਰਵਰੀ ਦੇ ਭਾਰਤ ਬੰਦ ਮੌਕੇ ਦੇਸ਼-ਵਿਆਪੀ ਹੜਤਾਲ ਵਿੱਚ ਸ਼ਾਮਲ ਹੋਏ ਬਲਾਕ ਦੇ ਅਧਿਆਪਕਾਂ ਦੀ ਹੜਤਾਲ ਵਾਲੇ ਦਿਨ ਦੀ ਤਨਖਾਹ ਕੱਟਣ ਦੇ ਰੋਸ ਵਜੋਂ ਅਧਿਆਪਕਾਂ ਦੇ ਸਾਂਝੇ ਮੋਰਚੇ, ਸੰਯੁਕਤ ਕਿਸਾਨ ਮੋਰਚੇ, ਭਰਾਤਰੀ ਮਜ਼ਦੂਰ ਤੇ ਜਨਤਕ ਜਮਹੂਰੀ ਜਥੇਬੰਦੀਆਂ ਨੇ ਸਥਾਨਕ ਫੁਹਾਰਾ ਚੌਕ ਵਿੱਚ ਬੀਪੀਈਓ-1 ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ।
ਇਸ ਮੌਕੇ ਡੀਟੀਐੱਫ (ਸਬੰਧਤ ਡੀਐੱਮਐੱਫ) ਦੇ ਸੂਬਾ ਆਗੂ ਰਘਵੀਰ ਭਵਾਨੀਗੜ੍ਹ, ਅਮਨ ਵਸ਼ਿਸ਼ਟ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਆਗੂ ਦੇਵੀ ਦਿਆਲ, ਸਰਬਜੀਤ ਪੁੰਨਾਂਵਾਲ, ਸਤਵੰਤ ਆਲਮਪੁਰ, ਸੋਨੂੰ ਸਿੰਘ, ਡੀਟੀਐੱਫ ਦੇ ਬਲਬੀਰ ਲੌਂਗੋਵਾਲ, ਦਾਤਾ ਸਿੰਘ ਨਮੋਲ, ਸੁਖਜਿੰਦਰ ਸੰਗਰੂਰ, ਭਾਕਿਯੂ ਏਕਤਾ ਉਗਰਾਹਾਂ ਦੇ ਗੁਰਦੀਪ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਕੁਲਦੀਪ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਧਰਮਪਾਲ ਨਮੋਲ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਜਗਜੀਤ ਭੁਟਾਲ, ਵਿਸ਼ਵ ਕਾਂਤ, ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਜੁਝਾਰ ਲੌਂਗੋਵਾਲ,ਤ ਰਕਸ਼ੀਲ ਸੁਸਾਇਟੀ ਦੇ ਮਾਸਟਰ ਪਰਮਵੇਦ, ਪੀਐੱਸਐੱਸਐੱਫ ਦੇ ਰਜਿੰਦਰ ਅਕੋਈ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ 16 ਫਰਵਰੀ ਦੀ ਭਾਰਤ ਬੰਦ ਦੀ ਦੇਸ਼ ਵਿਆਪੀ ਹੜਤਾਲ ’ਚ ਪੰਜਾਬ ਦੇ ਵੱਡੀ ਤਾਦਾਦ ’ਚ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ ਸੀ। ਸੰਗਰੂਰ ਜ਼ਿਲ੍ਹੇ ’ਚ ਵੱਡੀ ਗਿਣਤੀ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਹੜਤਾਲ ਕੀਤੀ। ਜ਼ਿਲ੍ਹੇ ਵਿਚ ਤਿੰਨ ਬੀਪੀਈਓ ਨੂੰ ਛੱਡ ਕੇ ਹੋਰ ਕਿਸੇ ਵੀ ਡੀਡੀਓ ਨੇ ਹੜਤਾਲ ’ਚ ਸ਼ਾਮਲ ਹੋਏ ਅਧਿਆਪਕਾਂ ਦੀ ਤਨਖਾਹ ਨਹੀਂ ਕੱਟੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਡੀਈਓ ਐ:ਸਿੱ: ਵੱਲੋਂ ਜਥੇਬੰਦੀਆਂ ਨੂੰ ਦਿੱਤੀ ਜਾਣਕਾਰੀ ਅਨੁਸਾਰ ਬੀਪੀਈਓ ਨੇ ਹੜਤਾਲ ਵਾਲੇ ਦਿਨ ਦੀ ਤਨਖਾਹ ਦੇਣ ਸਬੰਧੀ ਉਹਨ੍ਹਾਂ ਦੇ ਦਫ਼ਤਰ ਤੋਂ ਅਗਵਾਈ ਮੰਗੀ ਸੀ, ਜਿਨ੍ਹਾਂ ਵੱਲੋਂ ਅਗਵਾਈ ਸਬੰਧੀ ਪੱਤਰ ਡਾਇਰੈਕਟਰ ਦਫ਼ਤਰ ਨੂੰ ਭੇਜ ਦਿੱਤਾ ਸੀ ਅਤੇ ਹਾਲੇ ਕੋਈ ਜਵਾਬ ਨਹੀਂ ਆਇਆ ਹੈ ਪਰ ਇਸ ਦੇ ਬਾਵਜੂਦ ਅਧਿਆਪਕਾਂ ਦੀ ਤਨਖਾਹ ਕੱਟੀ ਗਈ। ਆਗੂਆਂ ਨੇ ਕਿਹਾ ਕਿ 29 ਅਪਰੈਲ ਨੂੰ ਇੱਕ ਜਥੇਬੰਦੀਆਂ ਦਾ ਵੱਡਾ ਵਫ਼ਦ ਡੀਈਓ (ਐ.ਸਿੱ.) ਨੂੰ ਮਿਲੇਗਾ। ਜੇਕਰ ਫੇਰ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਵੱਡੀ ਲਾਮਬੰਦੀ ਨਾਲ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਜਥੇਬੰਦਕ ਐਕਸ਼ਨ ਕੀਤਾ ਜਾਵੇਗਾ। ਇਸ ਮੌਕੇ ਸਵਰਨਜੀਤ ਸਿੰਘ, ਗੁਰਬਖਸ਼ੀਸ਼ ਬਰਾੜ, ਫ਼ਕੀਰ ਸਿੰਘ ਟਿੱਬਾ, ਬੱਗਾ ਸਿੰਘ,ਚਮਕੌਰ ਮਹਿਲਾਂ, ਬਲਜੀਤ ਨਮੋਲ, ਪਵਨ ਕੁਮਾਰ ਸੁਨਾਮ,ਅਮਰੀਕ ਖੋਖਰ, ਮੱਖਣ ਤੋਲਾਵਾਲ, ਖੁਰਾਣਾ ਟੈਂਕੀ ਮੋਰਚੇ ਦੇ ਆਗੂ, ਅਧਿਆਪਕ ਅਤੇ ਜਥੇਬੰਦੀਆਂ ਦੇ ਕਾਰਕੁਨ ਹਾਜ਼ਰ ਸਨ।

Advertisement

Advertisement
Advertisement