For the best experience, open
https://m.punjabitribuneonline.com
on your mobile browser.
Advertisement

ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ

08:45 AM Mar 14, 2024 IST
ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ
ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ ਚਰਚਾ ਕਰਦੇ ਹੋਏ ਨਿਗਮ ਅਧਿਕਾਰੀ ਅਤੇ ਕਮੇਟੀ ਦੇ ਮੈਂਬਰ ਕੌਂਸਲਰ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 13 ਮਾਰਚ
ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਨੇ ਸਫ਼ਾਈ ਕਰਮਚਾਰੀਆਂ ਲਈ ਸੈਨੀਟੇਸ਼ਨ ਬੂਥ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਕਮੇਟੀ ਦੀ ਬੁੱਧਵਾਰ ਨੂੰ ਹੋਈ ਮੀਟਿੰਗ ਦੌਰਾਨ ਇਹ ਸਵੱਛਤਾ ਬੂਥ ਵੱਖ-ਵੱਖ ਸਥਾਨਾਂ ‘ਤੇ ਬਣੇ ਸਹਿਜ ਸਫਾਈ ਕੇਂਦਰਾਂ (ਐੱਸਐੱਸਕੇ) ਵਿੱਚ ਲਗਪਗ 49 ਲੱਖ 86 ਹਜ਼ਾਰ ਰੁਪਏ ਖਰਚ ਕੀਤੇ ਜਾਣ ਦੀ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਮੇਅਰ ਕੁਲਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਕਮੇਟੀ ਦੀ ਮੀਟਿੰਗ ਦੌਰਾਨ ਲੱਖਾਂ ਰੁਪਏ ਦੇ ਹੋਰ ਵਿਕਾਸ ਕਾਰਜਾਂ ਨੂੰ ਵੀ ਹਰੀ ਝੰਡੀ ਦਿੱਤੀ ਗਈ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਪੇਸ਼ ਕੀਤੇ ਗਏ ਵਿਕਾਸ ਕਾਰਜਾਂ ਦੇ ਮਤਿਆਂ ’ਤੇ ਚਰਚਾ ਕਰਨ ਤੋਂ ਬਾਅਦ ਪ੍ਰਵਾਨਗੀ ਦਿੱਤੀ। ਕਮੇਟੀ ਮੈਂਬਰਾਂ ਨੇ ਸੈਕਟਰ 25 ਵਿਖੇ ਮੁਸਲਿਮ ਕਬਰਿਸਤਾਨ ਵਿਖੇ 12 ਲੱਖ 61 ਹਜ਼ਾਰ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਜਨਤਕ ਪਖਾਨੇ ਬਣਾਉਣ, ਪਿੰਡ ਬੁੜੈਲ ਵਿੱਚ ਬਰਸਾਤੀ ਪਾਣੀ ਦੇ ਸੁਚਾਰੂ ਨਿਪਟਾਰੇ ਲਈ ਪਾਈਪਲਾਈਨ ਵਿਛਾਉਣ ਲਈ 14 ਲੱਖ 53 ਹਜ਼ਾਰ ਰੁਪਏ, ਸੈਕਟਰ 46 ਸੀ ਅਤੇ ਡੀ ਦੇ ਵੱਖ ਵੱਖ ਚਾਰ ਪਾਰਕਾਂ ਵਿੱਚ ਓਪਨ ਏਅਰ ਜਿਮ ਦੀ ਵਿਵਸਥਾ ਲਈ 18 ਲੱਖ ਰੁਪਏ, ਸੈਕਟਰ 51 ਵਿੱਚ ਹਾਊਸਿੰਗ ਬੋਰਡ ਦੇ ਫਲੈਟਾਂ ਦੇ ਨੇੜਲੇ ਪਾਰਕਾਂ ਵਿੱਚ ਗਾਰਡਨ ਲਾਈਟਾਂ ਅਗਾਊਂ ਲਈ 14 ਲੱਖ ਰੁਪਏ, ਸੈਕਟਰ 34 ਦੀ ਜ਼ੋਨ ਨੰਬਰ 1 ਦੀ ਪਾਰਕਿੰਗ ਲਾਟ ਵਿੱਚ ਹਾਈ ਮਾਸਟ ਲਾਈਟ ਲਗਾਉਣ ਲਈ 48 ਲੱਖ 37 ਹਜ਼ਾਰ ਰੁਪਏ, ਸੈਕਟਰ 30 ਏ ਵਿੱਚ ਵੱਖ-ਵੱਖ ਪਾਰਕਾਂ ਦੇ ਆਲੇ-ਦੁਆਲੇ ਪੇਵਰ ਬਲਾਕ ਦੀ ਮੁਰੰਮਤ ਲਈ 21 ਲੱਖ 84 ਹਜ਼ਾਰ ਰੁਪਏ, ਸੈਕਟਰ 20 ਸੀ ਅਤੇ ਡੀ ਦੱਖਣ ਮਾਰਗ ਦੇ ਨਾਲ ਪਾਰਕਿੰਗ ਵਿੱਚ ਫੁੱਟਪਾਥ ਦੇ ਅਪਗ੍ਰੇਡੇਸ਼ਨ ਲਈ 46 ਲੱਖ ਰੁਪਏ ਤੇ ਪਾਰਕਿੰਗ ਵਿੱਚ ਪਾਈਪ ਰੇਲਿੰਗ ਤੇ ਪ੍ਰਬੰਧ ਲਈ 40 ਲੱਖ ਰੁਪਏ, ਨਗਲਾ ਮੁਹੱਲਾ ਮਨੀਮਾਜਰਾ ਚੰਡੀਗੜ੍ਹ ਦੇ ਨੇੜੇ ਪਾਰਕ ਵਿੱਚ ਸੀਮਿੰਟ ਕੰਕਰੀਟ ਦੇ ਟਰੈਕ ਲਈ 40 ਲੱਖ 23 ਹਜ਼ਾਰ ਰੁਪਏ, ਸੈਕਟਰ 44 ਸੀ ਤੇ ਡੀ ਵਿੱਚ ਵੱਖ-ਵੱਖ ਥਾਵਾਂ ‘ਤੇ ਬਰਸਾਤੀ ਪਾਣੀ ਦੇ ਸੁਚਾਰੂ ਨਿਪਟਾਰੇ ਲਈ ਬਰਸਾਤੀ ਪਾਣੀ ਦੀ ਨਿਕਾਸੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ 48 ਲੱਖ 31 ਹਜ਼ਾਰ ਰੁਪਏ, ਸੈਕਟਰ 22 ਤੇ ਸੈਕਟਰ 23 ਦੇ ਵੱਖ-ਵੱਖ ਪਾਰਕਾਂ ਵਿੱਚ ਲੈਂਡਸਕੇਪਿੰਗ ਕਾਰਜਾਂ ਸਮੇਤ ਘਾਹ, ਬੂਟੇ, ਸਜਾਵਟੀ ਪੌਦੇ ਆਦਿ ਦੀ ਵਿਵਸਥਾ ਲਈ 24 ਲੱਖ 53 ਹਜ਼ਾਰ ਰੁਪਏ ਅਤੇ ਮਹਿਲਾ ਭਵਨ ਸੈਕਟਰ 38 ਦੇ ਆਡੀਟੋਰੀਅਮ ਵਿੱਚ ਸਾਊਂਡ ਸਿਸਟਮ ਤੇ ਸਪੇਅਰ ਸਾਊਂਡ ਸਿਸਟਮ ਦੀ ਓਵਰਹਾਲਿੰਗ ਲਈ 49 ਲੱਖ 84 ਹਜ਼ਾਰ ਰੁਪਏ ਦੇ ਅਨੁਮਾਨਤ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ। ਮੀਟਿੰਗ ਦੌਰਾਨ ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਸਮੇਤ ਕਮੇਟੀ ਦੇ ਮੈਂਬਰ ਕੌਂਸਲਰ ਜਸਵਿੰਦਰ ਕੌਰ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×