ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡ ਰਾਊਵਾਲ ’ਚ ਵਿਕਾਸ ਕਾਰਜਾਂ ਨੂੰ ਹਰੀ ਝੰਡੀ

08:39 AM Sep 09, 2024 IST
ਰਾਊਵਾਲ ’ਚ ਡਾ. ਕੰਗ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦੇ ਹੋਏ।-ਫੋਟੋ: ਢਿੱਲੋਂ

ਪੱਤਰ ਪ੍ਰੇਰਕ
ਜਗਰਾਉਂ, 8 ਸਤੰਬਰ
ਪਿੰਡ ਰਾਊਵਾਲ ’ਚ ਵਿਕਾਸ ਕਾਰਜਾਂ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਕੀਤੀ ਜਾ ਰਹੀ ਉਡੀਕ ਖਤਮ ਹੋ ਗਈ ਹੈ। ਪਿੰਡ ਵਾਸੀਆਂ ਦੀ ਚਿਰੋਕਣੀ ਮੰਗ ’ਤੇ ਛੱਪੜ ਦਾ ਨਵੀਨੀਕਰਨ ਕਰ ਕੇ ਪਾਣੀ ਖੇਤਾਂ ਨੂੰ ਲਗਾਉਣ ਦੇ ਪ੍ਰਾਜੈਕਟ ਤੇ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਡਾ. ਕੇ.ਐੱਨ.ਐੱਸ ਕੰਗ ਵੱਲੋਂ ਕਰਵਾਈ ਗਈ। ਇਸ ਮੌਕੇ ਪੀਏਯੂ ਦੇ ਖੇਤੀ ਮਾਹਿਰਾਂ ਦੀ ਅਗਵਾਈ ਹੇਠ ਡਾ. ਮੰਡ ਵੱਲੋਂ ਲਗਵਾਏ ਗਏ ਕੈਂਪ ਦਾ ਉਦਘਾਟਨ ਵੀ ਡਾ. ਕੰਗ ਵੱਲੋਂ ਕੀਤਾ ਗਿਆ। ਡਾ. ਕੰਗ ਨੇ ਇਸ ਮੌਕੇ ਦੱਸਿਆ ਕਿ ਸਰਕਾਰ ਵੱਲੋਂ ਪਿੰਡ ਰਾਊਵਾਲ ’ਚ ਇੱਕ ਮੋਟਰ ਛੱਪੜ ਕੋਲ ਲਾਈ ਜਾਵੇਗੀ, ਜਿਸ ਰਾਹੀਂ ਪਿੰਡ ਦੇ ਛੱਪੜ ’ਚ ਇਕੱਠੇ ਹੋਏ ਪਾਣੀ ਨੂੰ ਸਫ਼ਾਈ ਉਪਰੰਤ ਖੇਤਾਂ ਨੂੰ ਲਗਾਉਣ ਦੇ ਯੋਗ ਬਣਾਇਆ ਜਾਵੇਗਾ ਤਾਂ ਜੋ ਫਾਲਤੂ ਪਾਣੀ ਫਿਰ ਸਿੰਜਾਈ ਲਈ ਵਰਤਿਆ ਜਾ ਸਕੇ। ਉਨ੍ਹਾਂ ਆਖਿਆ ਕਿ ਪਿੰਡ ’ਚ ਜਿਹੜੀਆਂ ਗਲੀਆਂ ਇੰਟਰਲਾਕ ਟਾਈਲਾਂ ਤੋਂ ਸੱਖਣੀਆਂ ਹਨ, ਉਨ੍ਹਾਂ ’ਚ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਉਰਫ ਰਾਣਾ, ਕੋਚ ਨਛੱਤਰ ਸਿੰਘ ਗਰੇਵਾਲ, ਸਰਬਜੀਤ ਸਿੰਘ, ਸਰਬਾ ਸਿੰਘ, ਹਿੰਮਤ ਸਿੰਘ ਅਤੇ ਮਲਕੀਤ ਸਿੰਘ ਨੇ ਪਿੰਡ ਵਾਸੀਆਂ ਵੱਲੋਂ ਡਾ. ਕੰਗ ਦਾ ਧੰਨਵਾਦ ਕੀਤਾ।

Advertisement

Advertisement