ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗ੍ਰੀਨ ਫ਼ੀਲਡ ਐਕਸਪ੍ਰੈੱਸ ਵੇਅ: ਕਿਸਾਨਾਂ ਨੇ ਡੀਆਰਓ ਨੂੰ ਦਿੱਤਾ ਮੰਗ ਪੱਤਰ

09:01 AM Sep 07, 2024 IST
ਮੁਹਾਲੀ ਦੇ ਡੀਆਰਓ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਸਾਨ ਸਭਾ ਦੇ ਆਗੂ ਤੇ ਕਿਸਾਨ। -ਫੋਟੋ: ਚਿੱਲਾ

ਪੱਤਰ ਪ੍ਰੇਰਕ
ਬਨੂੜ, 6 ਸਤੰਬਰ
ਬਨੂੜ ਖੇਤਰ ਵੱਲੋਂ ਲੰਘ ਰਹੀ ਗ੍ਰੀਨ ਫੀਲਡ ਐਕਸਪ੍ਰੈੱਸ ਵੇਅ ਵਿੱਚ ਆਈ ਜ਼ਮੀਨ ਦੇ ਪ੍ਰਭਾਵਿਤ ਕਿਸਾਨਾਂ ਦੀਆਂ ਮੰਗਾਂ ਲਈ ਕੁੱਲ ਹਿੰਦ ਕਿਸਾਨ ਸਭਾ ਦਾ ਵਫ਼ਦ ਸੂਬਾ ਸਕੱਤਰ ਗੁਰਦਰਸ਼ਨ ਸਿੰਘ ਖਾਸਪੁਰ ਦੀ ਅਗਵਾਈ ਹੇਠ ਮੁਹਾਲੀ ਦੇ ਜ਼ਿਲ੍ਹਾ ਮਾਲ ਅਫ਼ਸਰ ਅਮਨਦੀਪ ਸਿੰਘ ਚਾਵਲਾ ਨੂੰ ਮਿਲਿਆ। ਵਫ਼ਦ ਵਿਚ ਨੰਬਰਦਾਰ ਅਵਤਾਰ ਸਿੰਘ ਚੰਗੇਰਾ, ਚਤੰਨ ਸਿੰਘ ਮਨੌਲੀ ਸੂਰਤ, ਜਗੀਰ ਸਿੰਘ ਹੰਸਾਲਾ, ਅਵਤਾਰ ਸਿੰਘ ਮਨੌਲੀ ਸੂਰਤ, ਗੁਰਪ੍ਰੀਤ ਸਿੰਘ ਆਦਿ ਸ਼ਾਮਲ ਸਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਕੌਮੀ ਮਾਰਗ ਲਈ ਐਕੁਆਇਰ ਕੀਤੀ ਜ਼ਮੀਨ ਵਿੱਚੋਂ ਪਿੰਡ ਮਨੌਲੀ ਸੂਰਤ, ਪਰਾਗਪੁਰ, ਨੱਗਲ ਸਲੇਮਪੁਰ ਦੇ ਦਰਜਨਾਂ ਖਸਰਾ ਨੰਬਰ ਅਜਿਹੇ ਹਨ, ਜਿਨ੍ਹਾਂ ਦਾ ਹਾਲੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਸੜਕ ਦੀ ਉਸਾਰੀ ਲਈ ਕਬਜ਼ੇ ਹੇਠ ਲੈ ਲਈ ਗਈ ਹੈ ’ਤੇ ਉਸਾਰੀ ਸ਼ੁਰੂ ਹੋ ਗਈ ਹੈ ਪਰ ਹਾਲੇ ਤੱਕ ਇਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਪਿੰਡ ਬੁੱਢਣਪੁਰ ਦੇ ਵੀ ਕਈ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ।
ਇਸੇ ਤਰ੍ਹਾਂ ਵਫ਼ਦ ਨੇ ਸੜਕ ਵਿੱਚ ਆਈ ਜ਼ਮੀਨ ਵਿੱਚ ਬਣੇ ਹੋਏ ਕਿਸਾਨਾਂ ਦੇ ਕੋਠਿਆਂ, ਟਿਊਬਵੈੱਲਾਂ, ਪਾਈਪ ਲਾਈਨਾਂ, ਦਰੱਖਤਾਂ ਆਦਿ ਦਾ ਵੀ ਹਾਲੇ ਤੱਕ ਮੁਆਵਜ਼ਾ ਨਾ ਮਿਲਣ ਦਾ ਮਾਮਲਾ ਡੀਆਰਓ ਦੇ ਧਿਆਨ ਵਿੱਚ ਲਿਆਂਦਾ। ਉਨ੍ਹਾਂ ਪਿੰਡ ਮਨੌਲੀ ਸੂਰਤ ਵਿੱਚ ਚਾਰ ਮਾਰਗੀ ਸੜਕ ’ਤੇ ਬਣਨ ਵਾਲੀ ਪੁਲੀ ਨੂੰ ਚੌੜਾ ਕਰਨ ਬਾਰੇ ਵੀ ਆਖਿਆ।

Advertisement

ਕਿਸਾਨਾਂ ਨੂੰ ਤੁਰੰਤ ਮਿਲੇਗਾ ਮੁਆਵਜ਼ਾ: ਡੀਆਰਓ

ਡੀਆਰਓ ਮੁਹਾਲੀ ਅਮਨਦੀਪ ਸਿੰਘ ਚਾਵਲਾ ਨੇ ਕਿਹਾ ਕਿ ਕਰੀਬ ਸਮੁੱਚੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ। ਜੋ ਕਿਸਾਨ ਰਹਿ ਗਏ ਹਨ, ਨੂੰ ਇੱਕ ਦੋ ਦਿਨ ਵਿੱਚ ਮੁਆਵਜ਼ਾ ਤਕਸੀਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੀ ਸਮੱਸਿਆਵਾਂ ਉਨ੍ਹਾਂ ਦੇ ਪੱਧਰ ਦੀਆਂ ਹਨ, ਉਨ੍ਹਾਂ ’ਤੇ ਵਿਚਾਰ ਕਰ ਕੇ ਤੁਰੰਤ ਹੱਲ ਕਰ ਦਿੱਤਾ ਜਾਵੇਗਾ ਤੇ ਹੋਰ ਮੁਸ਼ਕਲਾਂ ਬਾਰੇ ਸਬੰਧਿਤ ਵਿਭਾਗਾਂ ਨੂੰ ਲਿਖ ਦਿੱਤਾ ਜਾਵੇਗਾ।

Advertisement
Advertisement