ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਨਾਟਸ਼ਾਲਾ ਵਿੱਚ ‘ਬਾਪ ਰੇ ਬਾਪ’ ਨਾਟਕ ਦਾ ਸ਼ਾਨਦਾਰ ਮੰਚਨ

06:49 AM Aug 13, 2024 IST
‘ਨਾਟਕ’ ਵਿੱਚ ਪੇਸ਼ਕਾਰੀ ਦਿੰਦੇ ਹੋਏ ਕਲਾਕਾਰ।

ਪੱਤਰ ਪ੍ਰੇਰਕ
ਅੰਮ੍ਰਿਤਸਰ, 12 ਅਗਸਤ
ਕੇਪੀ ਸਕਸੈਨਾ ਦਾ ਲਿਖਿਆ ਅਤੇ ਵਿਸ਼ਾਲ ਵਲੋਂ ਨਿਰਦੇਸ਼ਤ ਨਾਟਕ ‘ਬਾਪ ਰੇ ਬਾਪ’ ਦਾ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਸਿਫਰ ਥੀਏਟਰ ਨੇ ਸ਼ਾਨਦਾਰ ਮੰਚਨ ਕੀਤਾ। ਨਾਟਕ ਦੀ ਕਹਾਣੀ ਅਜਿਹੇ ਹੀ ਇੱਕ ਪਰਿਵਾਰ ਦੀ ਹੈ, ਜਿਸ ਵਿੱਚ ਇੱਕ ਬਜ਼ੁਰਗ ਵਿਅਕਤੀ ਆਪਣੇ ਬੱਚਿਆਂ ਨੂੰ ਸਹੀ ਦਿਸ਼ਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਅੱਜ ਦੇ ਬੱਚੇ ਬਜ਼ੁਰਗਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣਾ ਕੰਮ ਕਰਦੇ ਹਨ। ਬੱਚਿਆਂ ਦੇ ਆਗਿਆਕਾਰੀ ਨਾ ਹੋਣ ਕਾਰਨ ਪਰਿਵਾਰ ਦਾ ਮੁਖੀ ਘਰੋਂ ਗਾਇਬ ਹੋ ਜਾਂਦਾ ਹੈ ਜਿਸ ਦਾ ਪੁਲੀਸ ਨੂੰ ਕੋਈ ਸੁਰਾਗ ਨਹੀਂ ਮਿਲਦਾ। ਜਦੋਂ ਉਹ ਕੁਝ ਦਿਨਾਂ ਬਾਅਦ ਘਰ ਪਰਤਿਆ ਤਾਂ ਪਤਾ ਲੱਗਿਆ ਕਿ ਉਹ ਪ੍ਰੇਸ਼ਾਨ ਹੈ ਅਤੇ ਕੁਝ ਦਿਨਾਂ ਲਈ ਆਪਣੇ ਦੋਸਤ ਦੇ ਘਰ ਚਲਿਆ ਗਿਆ ਸੀ। ਨਾਟਕ ਵਿੱਚ ਮਨੀਸ਼, ਗੁਰਦਿੱਤ, ਕਰਨ, ਵਿਵਾਹਨ, ਰਿਚਾ, ਜਸ਼ਨ, ਪਰਿਕਸ਼ਤ, ਜਪਨਜੀਤ, ਖੁਸ਼ੀ, ਹਰਸਲੀਨ ਅਮੀਨ, ਅਰਜੋਤ, ਸਾਹਿਲ, ਹਰਪ੍ਰੀਤ, ਕਰਮਜੀਤ ਨੇ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ। ਨਾਟਕ ਦੇ ਅੰਤ ਵਿੱਚ ਨਾਟਸ਼ਾਲਾ ਸੰਸਥਾ ਵਲੋਂ ਜਤਿੰਦਰ ਬਰਾੜ ਨੇ ਕਲਾਕਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

Advertisement

Advertisement
Advertisement