For the best experience, open
https://m.punjabitribuneonline.com
on your mobile browser.
Advertisement

ਗਹਿਲ ਕਾਲਜ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ

08:09 AM Sep 07, 2024 IST
ਗਹਿਲ ਕਾਲਜ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ
ਗਹਿਲ ਕਾਲਜ ਦੀਆਂ ਜੇਤੂ ਖਿਡਾਰਨਾਂ ਨਾਲ ਅਧਿਆਪਕ।
Advertisement

ਲਖਵੀਰ ਸਿੰਘ ਚੀਮਾ
ਟੱਲੇਵਾਲ, 6 ਸਤੰਬਰ
ਮਾਤਾ ਸਾਹਿਬ ਕੌਰ ਗਰਲਜ਼ ਕਾਲਜ/ਸੀਨੀਅਰ ਸੈਕੰਡਰੀ ਸਕੂਲ, ਗਹਿਲ ਦੀਆਂ ਖਿਡਾਰਨਾਂ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ-2024 ਵਿੱਚ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਸਰੀਰਕ ਸਿੱਖਿਆ ਦੇ ਸਹਾਇਕ ਪ੍ਰੋਫੈਸਰ ਲਖਵਿੰਦਰ ਕੌਰ ਨੇ ਦੱਸਿਆ ਕਿ ਜਸਪ੍ਰੀਤ ਕੌਰ ਵੱਲੋਂ ਅੰਡਰ-17 ਦੀ 100 ਮੀਟਰ ਦੌੜ ਵਿੱਚ ਪਹਿਲਾ ਸਥਾਨ, ਸ਼ਰਨਦੀਪ ਕੌਰ ਵੱਲੋਂ ਅੰਡਰ-17 ਲੰਬੀ ਛਾਲ ਵਿੱਚ ਪਹਿਲਾ ਸਥਾਨ ਅਤੇ ਸਮਨਪ੍ਰੀਤ ਕੌਰ ਵੱਲੋਂ ਤੀਸਰਾ ਸਥਾਨ, ਸਮਨਪ੍ਰੀਤ ਕੌਰ ਵੱਲੋਂ ਅੰਡਰ-17 ਦੀ 800 ਮੀਟਰ ਦੌੜ ਵਿੱਚ ਤੀਸਰਾ ਸਥਾਨ, ਅੰਡਰ-21 ਲੰਬੀ ਛਾਲ ਵਿੱਚ ਸੁਖਪ੍ਰੀਤ ਕੌਰ ਵੱਲੋਂ ਪਹਿਲਾ ਸਥਾਨ ਅਤੇ ਕੋਮਲਪ੍ਰੀਤ ਕੌਰ ਵੱਲੋਂ ਤੀਸਰਾ ਸਥਾਨ, ਅੰਡਰ-17 ਗੋਲਾ ਸੁੱਟਣ ਵਿੱਚ ਜਸਪ੍ਰੀਤ ਕੌਰ ਵੱਲੋਂ ਪਹਿਲਾ ਸਥਾਨ ਅਤੇ ਸਮਨਪ੍ਰੀਤ ਕੌਰ ਵੱਲੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ। ਇਸ ਤਰ੍ਹਾਂ ਹੀ ਅੰਡਰ-21 ਦੀ 400 ਮੀਟਰ ਦੌੜ ਵਿੱਚ ਕੋਮਲਪ੍ਰੀਤ ਕੌਰ ਵੱਲੋਂ ਪਹਿਲਾ ਸਥਾਨ ਅਤੇ ਮਹਿਕਪ੍ਰੀਤ ਕੌਰ ਵੱਲੋਂ ਅੰਡਰ-17 ਦੀ 200 ਮੀਟਰ ਦੌੜ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ ਗਿਆ। ਸੰਸਥਾ ਦੀ ਖੋ-ਖੋ ਅੰਡਰ-17 ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸੰਸਥਾ ਦੇ ਪ੍ਰਿੰਸੀਪਲ ਡਾ. ਚਰਨਦੀਪ ਸਿੰਘ ਨੇ ਜੇਤੂ ਖਿਡਾਰਨਾਂ ਅਤੇ ਅਧਿਆਪਕ ਨੂੰ ਵਧਾਈ ਦਿੱਤੀ।

Advertisement

Advertisement
Advertisement
Author Image

sukhwinder singh

View all posts

Advertisement