ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਰੀਜ਼ ਵੱਲੋਂ ਕੀਤਾ ਧੰਨਵਾਦ ਕਿਸੇ ਵੀ ਰਕਮ ਜਾਂ ਪੁਰਸਕਾਰ ਤੋਂ ਵੱਡਾ: ਪ੍ਰੋ. ਸ਼੍ਰੀਨਿਵਾਸ

06:19 AM Jul 08, 2023 IST
ਏਮਜ਼ ਦੇ ਡਾਇਰੈਕਟਰ ਪ੍ਰੋ. ਐੱਮ. ਸ੍ਰੀਨਿਵਾਸ ਨੂੰ ਸਨਮਾਨ ਚਿੰਨ੍ਹ ਭੇਟ ਕਰਦੇ ਹੋਏ ਪੀਜੀਆਈ ਦੇ ਡਾਇਰੈਕਟਰ।

ਕੁਲਦੀਪ ਸਿੰਘ
ਚੰਡੀਗੜ੍ਹ, 7 ਜੁਲਾਈ
‘ਤਕਨੀਕੀ ਤਰੱਕੀ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ‘ਹਾਈ ਟੈੱਕ’ ਦੇ ਨਾਲ ਸਾਨੂੰ ‘ਹਾਈ ਟੱਚ’ ਨੂੰ ਨਹੀਂ ਗੁਆਉਣਾ ਚਾਹੀਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘‘ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਨਵੀਂ ਦਿੱਲੀ ਦੇ ਡਾਇਰੈਕਟਰ ਪ੍ਰੋ. ਐੱਮ. ਸ੍ਰੀਨਿਵਾਸ ਨੇ ਪੀ.ਜੀ.ਆਈ.ਐੱਮ.ਈ.ਆਰ. ਦੇ 60ਵੇਂ ਸਥਾਪਨਾ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋ. ਐੱਮ. ਸ੍ਰੀਨਿਵਾਸ ਨੇ ਕਿਹਾ ਕਿ ਕਈ ਵਾਰ ਨੈਤਿਕ ਚੁਣੌਤੀਆਂ ਹੁੰਦੀਆਂ ਹਨ ਪਰ ਇੱਕ ਚੰਗੇ ਡਾਕਟਰ ਬਣਨ ਦਾ ਸਭ ਤੋਂ ਵੱਡਾ ਮਾਪਦੰਡ ਇਹ ਹੁੰਦਾ ਹੈ ਕਿ ਜਦੋਂ ਤੁਹਾਡਾ ਮਰੀਜ਼ ਧੰਨਵਾਦ ਪ੍ਰਗਟ ਕਰਦਾ ਹੈ। ਇਹ ਅਜਿਹੀ ਚੀਜ਼ ਹੈ ਜੋ ਕਦੇ ਵੀ ਕਿਸੇ ਵੀ ਰਕਮ ਜਾਂ ਪੁਰਸਕਾਰ ਨਾਲ ਨਹੀਂ ਦਿੱਤੀ ਜਾ ਸਕਦੀ। ਇਸ ਮੌਕੇ ਪ੍ਰੋ. ਐੱਮ. ਸ੍ਰੀਨਿਵਾਸ ਸਮੇਤ ਪ੍ਰੋ. ਵਿਵੇਕ ਲਾਲ, ਅਤੇ ਪ੍ਰੋ. ਨਰੇਸ਼ ਕੇ. ਪਾਂਡਾ ਨੂੰ ਵੀ ਸਨਮਾਨਿਤ ਕੀਤਾ ਗਿਆ।

Advertisement

Advertisement
Tags :
ਸ਼੍ਰੀਨਿਵਾਸਕਿਸੇਕੀਤਾਧੰਨਵਾਦਪੁਰਸਕਾਰਪ੍ਰੋ.ਮਰੀਜ਼ਵੱਡਾਵੱਲੋਂ
Advertisement