For the best experience, open
https://m.punjabitribuneonline.com
on your mobile browser.
Advertisement

ਪੋਤਿਆਂ ਨੇ ਜਾਇਦਾਦ ਖਾਤਰ ਕੀਤਾ ਸੀ ਦਾਦੀ ਦਾ ਕਤਲ

11:44 AM May 01, 2024 IST
ਪੋਤਿਆਂ ਨੇ ਜਾਇਦਾਦ ਖਾਤਰ ਕੀਤਾ ਸੀ ਦਾਦੀ ਦਾ ਕਤਲ
Advertisement

ਪਰਮਜੀਤ ਸਿੰਘ
ਫਾਜ਼ਿਲਕਾ, 30 ਅਪਰੈਲ
ਪਿੰਡ ਆਲਮਸ਼ਾਹ ਵਿੱਚ ਬਿਰਧ ਕੁਸ਼ੱਲਿਆ ਬਾਈ ਦੇ ਕਤਲ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ। ਪੁਲੀਸ ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਬਿਰਧ ਦਾ ਕਤਲ ਉਸ ਦੇ ਪੋਤਿਆਂ ਨੇ ਜਾਇਦਾਦ ਖਾਤਰ ਕੀਤਾ ਸੀ ਹਾਲਾਂਕਿ ਮੁਲਜ਼ਮਾਂ ਨੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਉਤਾਰ ਕੇ ਇਸ ਕਤਲ ਨੂੰ ਲੁੱਟਦ ਦੀ ਰੰਗਤ ਦੇਣ ਕੋਸ਼ਿਸ਼ ਕੀਤੀ ਸੀ। ਜ਼ਿਲ੍ਹਾ ਪੁਲੀਸ ਮੁਖੀ ਡਾ. ਪ੍ਰਗਿਆ ਜੈਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੇ ਦਿਨੀ ਪਿੰਡ ਆਲਮ ਸ਼ਾਹ ਵਿੱਚ ਜੋ ਬਜ਼ੁਰਗ ਔਰਤ ਦਾ ਕਤਲ ਕੀਤਾ ਗਿਆ ਸੀ ਉਸ ਸਬੰਧੀ ਪਰਿਵਾਰ ਦੇ ਵਿਅਕਤੀਆਂ ਵੱਲੋਂ ਇਹ ਖ਼ਬਰ ਫੈਲਾਈ ਗਈ ਸੀ ਕਿ ਇਸ ਦਾ ਕਤਲ ਸੋਨੇ ਦੀਆਂ ਵਾਲੀਆਂ ਲਾਉਣ ਖਾਤਰ ਹੋਇਆ ਹੈ ਪਰ ਪੁਲੀਸ ਵੱਲੋਂ ਕੀਤੀ ਗਈ ਮੁੱਢਲੀ ਤਫਤੀਸ਼ ਤੋਂ ਪਤਾ ਲਾਇਆ ਗਿਆ ਹੈ ਕਿ ਇਸ ਬਿਰਧ ਦਾ ਕਤਲ ਜਾਇਦਾਦ ਖਾਤਰ ਰਚੀ ਸਾਜਿਸ਼ ਤਹਿਤ ਉਸ ਦੇ ਪੋਤਰਿਆਂ ਵੱਲੋਂ ਕੀਤਾ ਗਿਆ ਸੀ। ਮੁਲਜ਼ਮਾਂ ਵਿੱਚ ਸੁਖਚੈਨ ਸਿੰਘ ਤੇ ਨਰੇਸ਼ ਸਿੰਘ ਦੋਵੇਂ ਪੁੱਤਰ ਬਲਵਿੰਦਰ ਸਿੰਘ ਸ਼ਾਮਲ ਹਨ। ਮਲਜ਼ਮਾਂ ਨੇ ਇਹ ਸਾਜਿਸ਼ ਰਮਣਦੀਪ ਸਿੰਘ ਪੁੱਤਰ ਮਦਨ ਸਿੰਘ ਵਾਸੀ ਪਿੰਡ ਕਾਵਾਂਵਾਲੀ ਨਾਲ ਮਿਲ ਕੇ ਰਚੀ ਸੀ ਜੋ ਉਨ੍ਹਾਂ ਦਾ ਮਸੇਰ ਹੈ। ਪੁਲਿਸ ਅਧਿਕਾਰੀਆਂ ਦੱਸਿਆ ਕਿ ਤਫਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਬਜ਼ੁਰਗ ਔਰਤ ਦੇ ਨਾਮ ਦੋ ਕਿੱਲੇ ਜ਼ਮੀਨ ਸੀ ਜੋ ਉਸ ਦੇ ਪੇਕਿਆਂ ਵੱਲੋਂ ਹਿੱਸੇ ਵਿੱਚ ਆਈ ਸੀ ਅਤੇ ਉਹ ਆਪਣੀ ਇਹ ਜ਼ਮੀਨ ਆਪਣੀਆਂ ਧੀਆਂ ਨੂੰ ਦੇਣਾ ਚਾਹੁੰਦੀ ਸੀ। ਜਾਇਦਾਦ ਦੀ ਭੁੱਖ ਨੂੰ ਦੇਖ ਕੇ ਬਜ਼ੁਰਗ ਔਰਤ ਦਾ ਪੋਤਰਿਆਂ ਵੱਲੋਂ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਪੁਲੀਸ ਵੱਲੋਂ ਮੁਕੱਦਮਾ ਦਰਜ ਕਰਕੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisement

Advertisement
Author Image

Advertisement
Advertisement
×