ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਾਦਾ-ਦਾਦੀ ਤੇ ਪੋਤੇ ਦੀ ਜ਼ਹਿਰ ਖਾਣ ਕਾਰਨ ਮੌਤ

07:38 AM Jun 27, 2024 IST

ਪੱਤਰ ਪ੍ਰੇਰਕ
ਟੋਹਾਣਾ, 26 ਜੂਨ
ਪਿੰਡ ਢੰਡੂਰ ਵਿੱਚ ਦਾਦਾ-ਦਾਦੀ ਤੇ ਪੋਤੇ ਦੀ ਜ਼ਹਿਰ ਖਾਣ ਨਾਲ ਮੌਤ ਹੋ ਗਈ। ਦਾਦਾ-ਦਾਦੀ ਅਨਪੜ੍ਹ ਹੋਣ ਦੇ ਬਾਵਜੂਦ ਉਨ੍ਹਾਂ ਦੇ ਕਮਰੇ ਵਿੱਚੋਂ ਤਿੰਨ ਪੰਨਿਆਂ ਦਾ ਖੁਦਕੁਸ਼ੀ ਨੋਟ ਮਿਲਿਆ ਹੈ। ਮ੍ਰਿਤਕਾਂ ਦੀ ਪਛਾਣ ਦਾਦਾ ਪ੍ਰਤਾਪ (67), ਦਾਦੀ ਬਿਮਲਾ (65) ਅਤੇ ਪੋਤਾ ਨਸੀਬ (12) ਵਜੋਂ ਹੋਈ ਹੈ। ਮ੍ਰਿਤਕ ਪ੍ਰਤਾਪ ਦਾ ਪੁੱਤਰ ਸੁਨੀਲ ਹਿਸਾਰ ਦੀ ਪੁਰਾਣੀ ਅਨਾਜ ਮੰਡੀ ਵਿੱਚ ਵਪਾਰੀ ਕੋਲ ਨੌਕਰੀ ਕਰਦਾ ਸੀ। ਉਸ ਨੇ ਦੱਸਿਆ ਕਿ ਉਸ ਦਾ ਪੁੱਤਰ ਦਾਦਾ-ਦਾਦੀ ਨੂੰ ਮਿਲਣ ਗਿਆ ਸੀ। ਉਸ ਨੂੰ ਮਿਰਗੀ ਦਾ ਦੌਰਾ ਵੀ ਪੈਂਦਾ ਸੀ। ਸੁਸਾਈਡ ਨੋਟ ਵਿੱਚ ਲੈਣ ਦੇਣ ਤੇ ਹਿਸਾਬ ਨਾ ਕਰਨ ਦਾ ਜ਼ਿਕਰ ਕੀਤਾ ਗਿਆ ਹੈ। ਉਧਰ, ਸੁਨੀਲ ਨੇ ਦੱਸਿਆ ਕਿ ਉਸ ਦੇ ਮਾਪੇ ਅਨਪੜ੍ਹ ਸਨ। ਪੁਲੀਸ ਮੁਤਾਬਕ ਤਿੰਨਾਂ ਜਣਿਆਂ ਦੀ ਚਾਹ ਪੀਣ ਮਗਰੋਂ ਹਾਲਤ ਵਿਗੜੀ। ਗੁਆਂਢੀਆਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਥੋੜ੍ਹੀ ਦੇਰ ਬਾਅਦ ਤਿੰਨਾਂ ਦੀ ਮੌਤ ਹੋ ਗਈ।

Advertisement

Advertisement
Advertisement