ਗ੍ਰੈਮੀ ਪੁਰਸਕਾਰ ਜੇਤੂ ਇਰਾਨੀ ਗਾਇਕ ਨੂੰ ਪ੍ਰਦਰਸ਼ਨ ’ਤੇ ਗੀਤ ਕਾਰਨ 3 ਸਾਲ ਦੀ ਸਜ਼ਾ
11:27 AM Mar 02, 2024 IST
Advertisement
ਦੁਬਈ, 2 ਮਾਰਚ
ਮਹਿਸਾ ਅਮੀਨੀ ਦੀ ਮੌਤ ਕਾਰਨ ਇਰਾਨ ਵਿਚ 2022 ਦੇ ਵਿਰੋਧ ਪ੍ਰਦਰਸ਼ਨਾਂ ਦੇ ਸਮਰਥਨ ਵਿਚ ਗਾਣੇ ਲਈ ਗ੍ਰੈਮੀ ਪੁਰਸਕਾਰ ਜੇਤੂ ਗਾਇਕ ਨੂੰ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਸ਼ਰਵਿਨ ਹਾਜ਼ੀਪੁਰ ਨੂੰ ਅਮਰੀਕਾ ਦੀ ਪ੍ਰਥਮ ਮਹਿਲਾ ਜਿੱਲ ਬਾਇਡਨ ਨੇ ਉਸ ਦੇ ਗੀਤ ‘ਫਾਰ’ ਲਈ ਗ੍ਰੈਮੀ ਅਵਾਰਡ ਪ੍ਰਦਾਨ ਕੀਤਾ ਗਿਆ ਸੀ। ਉਸ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਆਪਣੀ ਸਜ਼ਾ ਦੀ ਜਾਣਕਾਰੀ ਦਿੱਤੀ। ਇਸੇ ਦਿਨ ਇਰਾਨ ਵਿੱਚ ਸੰਸਦੀ ਚੋਣਾਂ ਹੋਈਆਂ। ਅਦਾਲਤ ਨੇ ਹਾਜ਼ੀਪੁਰ ਨੂੰ ਵਿਵਸਥਾ ਵਿਰੁੱਧ ਪ੍ਰਚਾਰ ਅਤੇ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਲਈ ਉਕਸਾਉਣ ਦੇ ਦੋਸ਼ਾਂ ਵਿੱਚ ਤਿੰਨ ਸਾਲ ਅਤੇ ਅੱਠ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ।
Advertisement
Advertisement
Advertisement