ਅੰਤਰ ਜ਼ੋਨਲ ਯੁਵਕ ਮੇਲਾ ਕਾਲਜ ਵਿੱਚ ਸੰਪੰਨ
10:43 AM Nov 19, 2023 IST
Advertisement
ਪੱਤਰ ਪ੍ਰੇਰਕ
ਹੰਡਿਆਇਆ, 18 ਨਵੰਬਰ
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦਾ ਅੰਤਰ ਜ਼ੋਨਲ ਯੁਵਕ ਮੇਲਾ (ਮੇਰੀ ਮਿੱਟੀ, ਮੇਰਾ ਦੇਸ਼) ਯੰਗ ਸਕਾਲਰਜ਼ ਕਾਲਜ, ਹੰਡਿਆਇਆ (ਬਰਨਾਲਾ) ਵਿਖੇ ਕਰਵਾਇਆ ਗਿਆ। ਦੋ ਦਿਨਾ ਸਮਾਗਮ ਵਿਚ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਯੁਵਕ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਰਾਜੀਵ ਅਰੋੜਾ, ਆਲ ਇੰਡੀਆ ਰੇਡੀਓ ਬਠਿੰਡਾ ਦੇ ਸਟੇਸ਼ਨ ਡਾਇਰੈਕਟਰ ਨੇ ਕੀਤਾ। ਐਮਆਰਐਸਪੀਟੀਯੂ ਬਠਿੰਡਾ ਮੇਨ ਕੈਂਪਸ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਓਵਰਆਲ ਟਰਾਫੀ ਜਿੱਤੀ।
Advertisement
Advertisement