ਚਿਤਕਾਰਾ ’ਚ ਗ੍ਰੈਜੂਏਟ ਫੈਸ਼ਨ ਸ਼ੋਅ ਐਮਰਜ-2024
07:43 AM Dec 12, 2024 IST
ਬਨੂੜ:
Advertisement
ਚਿਤਕਾਰਾ ਯੂਨੀਵਰਸਿਟੀ ਦੇ ਫੈਸ਼ਨ ਡਿਜ਼ਾਈਨ ਵਿਭਾਗ ਅਤੇ ਚਿਤਕਾਰਾ ਡਿਜ਼ਾਈਨ ਸਕੂਲ ਵੱਲੋਂ ‘ਐਮਰਜ ਗ੍ਰੈਜੂਏਟ ਫੈਸ਼ਨ ਸ਼ੋਅ 2024’ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਬੁਣੇ ਹੋਏ ਕੱਪੜੇ, ਜ਼ੀਰੋ-ਵੇਸਟ ਡਿਜ਼ਾਈਨ ਅਤੇ ਵਿਰਾਸਤੀ ਭਾਰਤੀ ਟੈਕਸਟਾਈਲ ਤੋਂ ਲੈ ਕੇ ਫਿਊਜ਼ਨ ਵੀਅਰ, ਸਟਰੀਟਵੀਅਰ, ਐਥਲੀਜ਼ਰ ਅਤੇ ਅਵਾਂਤ-ਗਾਰਡ ਸਟਾਈਲ ਵਰਗੇ ਦਰਜਨ ਕਰੀਬ ਸੰਗ੍ਰਹਿ ਪ੍ਰਦਰਸ਼ਿਤ ਕੀਤੇ ਗਏ। ਇਸ ਸ਼ੋਅ ਅੰਤਰ-ਅਗਨੀ ਦੇ ਸੰਸਥਾਪਕ ਅਤੇ ਰਚਨਾਤਮਕ ਨਿਰਦੇਸ਼ਕ, ਉੱਜਵਲ ਦੂਬੇ, ਅਤੇ ਵਾਲਟ ਡਿਜ਼ਨੀ ਕੰਪਨੀ ਵੱਲੋਂ ਯਵੇਟ ਜੌਹਨ ਨਾਥਨ ਅਤੇ ਜ਼ੇਵੀਅਰ ਰੇਅਸ ਸਮੇਤ ਟੈਕਸਟਾਈਲ ਉਦਯੋਗ ਦੀਆਂ ਉੱਘੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਅੰਸ਼ਿਕਾ ਗੁਪਤਾ ਨੂੰ ਸਰਵੋਤਮ ਗ੍ਰੈਜੂਏਟ ਕੁਲੈਕਸ਼ਨ ਐਵਾਰਡ ਦਿੱਤਾ ਗਿਆ। ਫੈਸ਼ਨ ਤੇ ਡਿਜ਼ਾਈਨ ਸ਼ੋਅ ਵਿਚ ਪੇਸ਼ਕਾਰੀ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਦੀ ਪ੍ਰੋ. ਚਾਂਸਲਰ ਡਾ. ਮਧੂ ਚਿਤਕਾਰਾ ਨੇ ਇਨਾਮ ਵੰਡੇ। -ਪੱਤਰ ਪ੍ਰੇਰਕ
Advertisement
Advertisement