ਗਰੇਡਿਡ ਰਿਸਪਾਂਸ ਐਕਸ਼ਨ ਪਲਾਨ ਪੜਾਅ-4: ਦਿੱਲੀ ’ਚ ਦਰਮਿਆਨੇ ਤੇ ਭਾਰੀ ਡੀਜ਼ਲ ਵਾਹਨਾਂ ’ਤੇ ਪਾਬੰਦੀ
ਨਵੀਂ ਦਿੱਲੀ, 17 ਨਵੰਬਰ
Stage-4 restrictions under Graded Response Action Plan to come into force from Monday 8 am: Centre's panel on Delhi-NCR air quality: ਦਿੱਲੀ ਤੇ ਐਨਸੀਆਰ ਵਿਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਕੇਂਦਰੀ ਪੈਨਲ ਨੇ ਕਈ ਹਦਾਇਤਾਂ ਦਿੱਤੀਆਂ ਹਨ ਜਿਸ ਤਹਿਤ ਇਸ ਖੇਤਰ ਵਿਚ ਦਰਮਿਆਨੇ ਤੇ ਭਾਰੀ ਡੀਜ਼ਲ ਵਾਹਨਾਂ ’ਤੇ ਪਾਬੰਦੀ ਲਾ ਦਿੱਤੀ ਗਈ ਹੈ ਪਰ ਐਲਐਨਜੀ, ਸੀਐਨਜੀ, ਇਲੈਕਟ੍ਰਿਕ, ਬੀਐਸ-VI ਡੀਜ਼ਲ ਟਰੱਕਾਂ ਨੂੰ ਦਿੱਲੀ ਤੇ ਐਨਸੀਆਰ ਖੇਤਰ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਪਾਬੰਦੀ ਜ਼ਰੂਰੀ ਸਾਮਾਨ ਢੋਹਣ ਵਾਲੇ ਵਾਹਨਾਂ ’ਤੇ ਲਾਗੂ ਨਹੀਂ ਹੋਵੇਗੀ ਤੇ ਇਹ ਹੁਕਮ 18 ਨਵੰਬਰ ਤੋਂ ਸਵੇਰ ਅੱਠ ਵਜੇ ਤੋਂ ਲਾਗੂ ਹੋ ਜਾਣਗੇ।
ਦੂਜੇ ਪਾਸੇ ਸੁਪਰੀਮ ਕੋਰਟ ਕੌਮੀ ਰਾਜਧਾਨੀ ਦਿੱਲੀ ’ਚ ਹਵਾ ਪ੍ਰਦੂਸ਼ਣ ਰੋਕਣ ਲਈ ਕਦਮ ਚੁੁੱਕਣ ਦੀ ਮੰਗ ਵਾਲੀ ਪਟੀਸ਼ਨ ’ਤੇ 18 ਨਵੰਬਰ ਨੂੰ ਸੁਣਵਾਈ ਕਰੇਗੀ। ਦਿੱਲੀ ’ਚ ਅੱਜ ਵੀ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ‘ਗੰਭੀਰ’ ਸ਼੍ਰੇਣੀ ’ਚ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਸਵੇਰੇ 429 ਏਕਿਊਆਈ ਦਰਜ ਹੋਇਆ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ 18 ਨਵੰਬਰ ਨੂੰ ਕੇਸਾਂ ਦੀ ਸੁਣਵਾਈ ਸਬੰਧੀ ਅਪਲੋਡ ਸੂਚੀ ਮੁਤਾਬਕ ਜਸਟਿਸ ਅਭੈ ਐੱਸ ਓਕਾ ਤੇ ਜਸਟਿਸ ਏਜੀ ਮਸੀਹ ਦਾ ਬੈਂਚ ਇਸ ਪਟੀਸ਼ਨ ’ਤੇ ਸੁਣਵਾਈ ਕਰੇਗਾ। ਸਿਖਰਲੀ ਅਦਾਲਤ ਨੇ 14 ਨਵੰਬਰ ਨੂੰ ਇਹ ਪਟੀਸ਼ਨ ਤੁਰੰਤ ਸੁਣਵਾਈ ਲਈ ਸੂਚੀਬੱਧ ਕਰਨ ਦੀ ਸਹਿਮਤੀ ਦਿੱਤੀ ਸੀ। ਪੀਟੀਆਈ