ਗੋਇਲ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ: ਗੋਖਲੇ
07:05 AM Mar 11, 2024 IST
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ (ਟੀਐੱਮਸੀ) ਸੰਸਦ ਮੈਂਬਰ ਨੇਤਾ ਸਾਕੇਤ ਗੋਖਲੇ ਨੇ ਸਵਾਲ ਕੀਤਾ, ‘‘ਚੋਣ ਕਮਿਸ਼ਨਰ ਅਰੁਣ ਗੋਇਲ ਨੇ ਚੋਣ ਕਮਿਸ਼ਨ ਨਾਲ ਬੰਗਾਲ ਦਾ ਦੌਰਾ ਵਿਚਾਲੇ ਹੀ ਛੱਡ ਕੇ ਲੰਘੀ ਰਾਤ ਅਸਤੀਫ਼ਾ ਕਿਉਂ ਦੇ ਦਿੱਤਾ? ਉਨ੍ਹਾਂ ਦਾਅਵਾ ਕੀਤਾ, ‘‘ਭਾਜਪਾ ਦੇ ਬੰਗਾਲ-ਵਿਰੋਧੀ ਬਾਹਰੀ ਜ਼ਮੀਂਦਾਰ ਪ੍ਰੇਸ਼ਾਨ ਹਨ ਕਿਉਂਕਿ ਬੰਗਾਲ ਨੇ ਉਨ੍ਹਾਂ ਨੂੰ ਲਗਤਾਰ ਨਕਾਰਿਆ ਹੈ।’’ ਗੋਖਲੇ ਨੇ ਦੋਸ਼ ਲਾਇਆ ਕਿ ਭਾਜਪਾ ਨੇ ਗੋਇਲ ਨੂੰ ਅਚਾਨਕ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਤਾਂ ਜੋ ਮੋਦੀ ਤੇ ਉਨ੍ਹਾਂ ਦੇ ਇੱਕ ਚੁਣੇ ਹੋਏ ਮੰਤਰੀ ਨੂੰ ਆਮ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਤਿੰਨ ਵਿੱਚੋਂ ਦੋ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਮਿਲ ਸਕੇ। ਟੀਐੱਮਸੀ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਸਵਾਲ ਕੀਤਾ, ‘‘ਇਹ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਬਾਰੇ ਕੀ ਸੰਦੇਸ਼ ਦਿੰਦਾ ਹੈ। -ਪੀਟੀਆਈ
Advertisement
Advertisement