ਡੀਏਪੀ ਖਾਦ ਦੀ ਕਾਲਾ ਬਾਜ਼ਾਰੀ ਰੋਕੇ ਸਰਕਾਰ: ਮਜੀਠੀਆ
07:55 AM Nov 06, 2023 IST
Advertisement
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਤਿਸਰ, 5 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਡੀਏਪੀ ਖਾਦ ਦੀ ਕਾਲਾ ਬਾਜ਼ਾਰੀ ਰੋਕਣ ਅਤੇ ਕਿਸਾਨਾਂ ਵਾਸਤੇ ਖਾਦ ਦੀ ਢੁੱਕਵੀਂ ਸਪਲਾਈ ਯਕੀਨੀ ਬਣਾਉਣ ਤਾਂ ਜੋ ਕਣਕ ਸਮੇਤ ਆਲੂ ਤੇ ਮਟਰ ਵਰਗੀਆਂ ਹੋਰ ਫ਼ਸਲਾਂ ਦੀ ਬਜਿਾਈ ਪ੍ਰਭਾਵਤਿ ਨਾ ਹੋਵੇ।
ਅਕਾਲੀ ਆਗੂ ਮੁਤਾਬਕ ਪਤਾ ਲੱਗਾ ਹੈ ਕਿ ਡੀਏਪੀ ਖਾਦ ਜਿਸ ਦੀ ਕੀਮਤ 1325 ਰੁਪਏ ਪ੍ਰਤੀ ਬੋਰੀ ਹੈ, ਨੂੰ ਕਾਲਾ ਬਾਜ਼ਾਰੀ ਵਿੱਚ ਦੋ ਹਜ਼ਾਰ ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਅਜਿਹਾ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਖਾਦ ਦੀ 5.50 ਲੱਖ ਮੀਟਰਿਕ ਟਨ ਮੰਗ ਦੇ ਮੁਕਾਬਲੇ ‘ਆਪ’ ਸਰਕਾਰ ਨੇ ਸਿਰਫ਼ 3.8 ਲੱਖ ਮੀਟਰਿਕ ਟਨ ਖਾਦ ਦਾ ਹੀ ਪ੍ਰਬੰਧ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜ਼ਮੀਨੀ ਪੱਧਰ ’ਤੇ ਸੂਬੇ ਨੂੰ ਦਰਪੇਸ਼ ਅਸਲ ਮਸਲਿਆਂ ਵੱਲ ਧਿਆਨ ਦੇਣ।
Advertisement
Advertisement