ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰ ਨੇ ਸੂਬੇ ਦੇ ਨਗਰ ਸੁਧਾਰ ਟਰੱਸਟ ਮਜ਼ਬੂਤ ਕੀਤੇ: ਜਿੰਪਾ

06:55 AM Jul 16, 2024 IST

ਪੱਤਰ ਪ੍ਰੇਰਕ
ਹੁਸ਼ਿਆਰਪੁਰ, 15 ਜੁਲਾਈ
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਨਗਰ ਸੁਧਾਰ ਟਰੱਸਟਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਸਾਲਾਂ ਤੋਂ ਟਰੱਸਟ ਦੀਆਂ ਖਾਲੀ ਪਈਆਂ ਜ਼ਮੀਨਾਂ ਦੀ ਈ-ਨਿਲਾਮੀ ਰਾਹੀਂ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਦੀ ਨਿਲਾਮੀ ਕੀਤੀ ਗਈ ਹੈ। ਸਰਕਾਰ ਦੇ ਇਸ ਯਤਨ ਨਾਲ ਜਿੱਥੇ ਲੋਕਾਂ ਨੂੰ ਜਾਇਜ਼ ਮੁੱਲਾਂ ’ਤੇ ਸੰਪਤੀ ਮਿਲੀ ਹੈ, ਉੱਥੇ ਟਰੱਸਟਾਂ ਦੀ ਆਮਦਨ ਵੀ ਵਧੀ ਹੈ। ਉਹ ਅੱਜ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਦਫ਼ਤਰ ਵਿਚ ਈ-ਨਿਲਾਮੀ ਦੌਰਾਨ ਸਫਲ ਰਹੇ 16 ਬੋਲੀਕਾਰਾਂ ਨੂੰ ਅਲਾਟਮੈਂਟ ਲੈਟਰ ਦੇਣ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਅਤੇ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਦੀ ਵਿਕਰੀ ਪਾਰਦਰਸ਼ੀ ਢੰਗ ਨਾਲ ਕਰਨ ਲਈ ਈ-ਨਿਲਾਮੀ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 20 ਤੋਂ 22 ਫਰਵਰੀ ਤੱਕ ਹੋਈ ਸਫਲ ਬੋਲੀ ਦੌਰਾਨ ਨਗਰ ਟਰੱਸਟ ਦੀ ਕਰੀਬ ਤਿੰਨ ਕਰੋੜ ਦੀਆਂ ਜਾਇਦਾਦਾਂ ਵਿਕੀਆਂ। ਸ੍ਰੀ ਜਿੰਪਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਤੋਹਫ਼ੇ ਦੇ ਰੂਪ ਵਿਚ ਆਉਣ ਵਾਲੇ ਦਿਨਾਂ ਵਿਚ 7.73 ਏਕੜ ਵਿਚ ਰਾਜੀਵ ਗਾਂਧੀ ਐਵੇਨਿਊ ਨਾਂਅ ਦੀ ਰਿਹਾਇਸ਼ੀ ਸਕੀਮ ਸਥਾਪਿਤ ਕੀਤੀ ਜਾ ਰਹੀ ਹੈ, ਜੋ ਪੰਜਾਬ ਸਰਕਾਰ ਵੱਲੋਂ ਮਨਜੂਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਆਧੁਨਿਕ ਸੁਵਿਧਾਵਾਂ, ਸਾਫ ਪਾਣੀ, ਸੀਵਰੇਜ, ਖੁੱਲ੍ਹੀਆਂ ਸੜਕਾਂ ਅਤੇ ਸਟਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਵੇਂ ਪਾਰਕ ਵਿਕਸਤ ਕੀਤੇ ਜਾ ਰਹੇ ਹਨ।
ਸਕੀਮਾਂ ਦੇ ਰਿਹਾਇਸ਼ੀ ਪਲਾਟ ਸਰਕਾਰੀ ਭਾਅ (ਰਿਜ਼ਰਵ ਕੀਮਤ) ’ਤੇ ਡਰਾਅ ਰਾਹੀਂ ਅਲਾਟ ਕੀਤੇ ਜਾਣਗੇ। ਹਰਮੀਤ ਸਿੰਘ ਔਲਖ ਨੇ ਦੱਸਿਆ ਕਿ 20 ਤੋਂ 22 ਫਰਵਰੀ ਤੱਕ ਹੋਈ ਸਫਲ ਬੋਲੀ ਦੌਰਾਨ ਸਕੀਮ ਨੰਬਰ 11 ਕਰਤਾਰ ਸਿੰਘ ਸਰਾਭਾ ਮਾਰਕੀਟ ਵਿੱਚ 8 ਦੁਕਾਨਾਂ, ਸਕੀਮ ਨੰਬਰ 10 ਸ਼ਹੀਦ ਊਧਮ ਸਿੰਘ ਨਗਰ ਵਿੱਚ 6 ਐੱਸਸੀਓ ਅਤੇ ਸਕੀਮ ਨੰਬਰ 11 ਸੰਤ ਹਰਚੰਦ ਸਿੰਘ ਲੌਂਗੋਵਾਲ ਵਿੱਚ ਦੋ ਰਿਹਾਇਸ਼ੀ ਪਲਾਟਾਂ ਦੀ ਸਫ਼ਲ ਬੋਲੀ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਥਾਪਿਤ ਹੋਣ ਵਾਲੀ ਰਿਹਾਇਸ਼ੀ ਸਕੀਮ ਰਾਜੀਵ ਗਾਂਧੀ ਐਵੇਨਿਊ ਵਿਚ 4-4 ਮਰਲੇ ਦੇ 34 ਪਲਾਟ, 6 ਮਰਲੇ ਦੇ 64 ਪਲਾਟ ਅਤੇ 8 ਮਰਲੇ ਦੇ 36 ਪਲਾਟ ਹੋਣਗੇ। ਉਨ੍ਹਾਂ ਦੱਸਿਆ ਕਿ ਉਥੇ 4 ਪਾਰਕ ਵੀ ਬਣਾਏ ਜਾਣਗੇ।

Advertisement

Advertisement
Advertisement