For the best experience, open
https://m.punjabitribuneonline.com
on your mobile browser.
Advertisement

ਪੀਆਰ 126 ਕਿਸਮ ਬਾਰੇ ਸਰਕਾਰ ਸਥਿਤੀ ਸਪਸ਼ਟ ਕਰੇ: ਕਾਦੀਆਂ

08:07 AM Apr 25, 2024 IST
ਪੀਆਰ 126 ਕਿਸਮ ਬਾਰੇ ਸਰਕਾਰ ਸਥਿਤੀ ਸਪਸ਼ਟ ਕਰੇ  ਕਾਦੀਆਂ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਪੀਆਰ 126 ਕਿਸਮ ਸਬੰਧੀ ਸਰਕਾਰ ਸਥਿਤੀ ਸਪੱਸ਼ਟ ਕਰੇ ਤਾਂ ਜੋ ਕਿਸਾਨ ਇਸ ਕਿਸਮ ਨੂੰ ਲਾਉਣ ਬਾਰੇ ਫ਼ੈਸਲਾ ਲੈ ਸਕਣ। ਇੱਥੇ ਜਥੇਬੰਦੀ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਪੰਜਾਬ ਖੇਤੀਬਾੜੀ ਯੁੂਨੀਵਰਸਿਟੀ ਲੁਧਿਆਣਾ ਨੇ ਪੀਆਰ 126 ਕਿਸਮ ਜਾਰੀ ਕੀਤੀ ਸੀ ਜਿਹੜੀ ਬਹੁਤ ਵਧੀਆ ਝੋਨੇ ਦੀ ਕਿਸਮ ਹੈ। ਝੋਨੇ ਦੀ ਇਸ ਕਿਸਮ ਨੂੰ ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਵੀ ਪ੍ਰਮਾਣਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਸ਼ੈੱਲਰ ਮਾਲਕ ਇਸ ਕਿਸਮ ਨੂੰ ਨਾ-ਪਸੰਦ ਕਰ ਰਹੇ ਹਨ ਅਤੇ ਉਹ ਕਿਸਾਨਾਂ ਨੂੰ ਵੀ ਅਪੀਲ ਕਰ ਰਹੇ ਹਨ ਕਿ ਉਹ ਇਸ ਕਿਸਮ ਨੂੰ ਨਾ ਬੀਜਣ। ਇਸ ਕਰਕੇ ਕਿਸਾਨ ਦੁਬਿਧਾ ਵਿੱਚ ਹਨ ਕਿ ਉਹ ਇਸ ਨੂੰ ਬੀਜਣ ਜਾਂ ਨਾ ਬੀਜਣ।

Advertisement

Advertisement
Author Image

sukhwinder singh

View all posts

Advertisement
Advertisement
×