ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰ ਕੋਚਿੰਗ ਕੇਂਦਰਾਂ ਤੇ ਪੀਜੀ ਲਈ ਅਸਥਾਈ ਸੁਰੱਖਿਆ ਦਿਸ਼ਾ-ਨਿਰਦੇਸ਼ ਲਿਆਵੇ : ਸਚਦੇਵਾ

08:34 AM Aug 01, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜੁਲਾਈ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਕੋਚਿੰਗ ਇੰਸਟੀਚਿਊਟ ਰੈਗੂਲੇਸ਼ਨ ਐਕਟ ਲਿਆਉਣ ਦਾ ਐਲਾਨ ਮਹਿਜ਼ ਇੱਕ ਭੁਲੇਖਾ ਹੈ। ਇਸ ਲਈ ਸਰਕਾਰ ਕੋਚਿੰਗ ਸੈਂਟਰਾਂ ਅਤੇ ਪੀਜੀ ਲਈ ਅਸਥਾਈ ਸੁਰੱਖਿਆ ਦਿਸ਼ਾ-ਨਿਰਦੇਸ਼ ਲਿਆਵੇ। ਉਨ੍ਹਾਂ ਕਿਹਾ ਕਿ 10 ਸਾਲ ਪਹਿਲਾਂ ਵੀ ਇਹ ਐਕਟ ਓਨਾ ਹੀ ਜ਼ਰੂਰੀ ਸੀ ਜਿੰਨਾ ਅੱਜ ਹੈ ਅਤੇ ਇਸ ਨਾਲ ਦਿੱਲੀ ਨੂੰ ਪੀਜੀ ਰੈਗੂਲੇਸ਼ਨ ਐਕਟ ਦੀ ਬਰਾਬਰ ਲੋੜ ਹੈ ਕਿਉਂਕਿ ਇਹ ਦੋਵੇਂ ਮਾਮਲੇ ਆਪਸ ਵਿੱਚ ਜੁੜੇ ਹੋਏ ਹਨ। ਦੂਜੇ ਰਾਜਾਂ ਤੋਂ ਦਿੱਲੀ ਪੜ੍ਹਨ ਲਈ ਆਉਣ ਵਾਲੇ ਵਿਦਿਆਰਥੀ ਇੱਥੇ ਅਸੁਰੱਖਿਅਤ ਮਾਹੌਲ ਵਿੱਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਫ਼ਾਈ ਜਲ ਬੋਰਡ ਵੱਲੋਂ ਨਾ ਕਰਨਾ, ਫਾਇਰ ਸਰਵਿਸ ਬੇਸਮੈਂਟ ਦੀ ਅਸਲ ਵਰਤੋਂ ਦੀ ਜਾਂਚ ਕੀਤੇ ਬਿਨਾਂ ਰਾਓ ਇੰਸਟੀਚਿਊਟ ਦੀ ਇਮਾਰਤ ਨੂੰ ਐੱਨਓਸੀ ਦੇਣਾ, ਨਿਗਮ ਦੀ ਡਰੇਨਾਂ ’ਤੇ ਕਬਜ਼ਿਆਂ ਨੂੰ ਰੋਕਣ ਵਿੱਚ ਅਸਫਲਤਾ, ਨਿਗਮ ਦੇ ਸਿਹਤ ਵਿਭਾਗ ਵੱਲੋਂ ਮੁੱਢਲੀ ਜਾਂਚ ਨਾ ਕਰਵਾਉਣਾ, ਦਿੱਲੀ ਸਰਕਾਰ ਅਤੇ ਨਗਰ ਨਿਗਮ ਇਸ ਸਭ ਕੁਝ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਹੈ ਕਿ ਦਿੱਲੀ ਦੇ ਮਾਸਟਰ ਪਲਾਨ 2041 ਵਿੱਚ ਇਹ ਪ੍ਰਸਤਾਵ ਹੈ ਕਿ ਸਾਰੇ ਕੋਚਿੰਗ ਸੰਸਥਾਵਾਂ ਨੂੰ ਦਿੱਲੀ ਦੇ ਵਪਾਰਕ ਖੇਤਰਾਂ ਵਿੱਚ ਤਬਦੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਤਿਸ਼ੀ ਦਿੱਲੀ ਜਲ ਬੋਰਡ, ਫਾਇਰ ਸਰਵਿਸ ਅਤੇ ਸ਼ਹਿਰੀ ਵਿਕਾਸ ਦੇ ਤਿੰਨ ਵਿਭਾਗਾਂ ਦੀ ਮੰਤਰੀ ਹਨ ਅਤੇ ਚੰਗਾ ਹੁੰਦਾ ਜੇ ਉਹ ਇਧਰ-ਉਧਰ ਦੇ ਅਧਿਕਾਰੀਆਂ ’ਤੇ ਦੋਸ਼ ਲਗਾਉਣ ਦੀ ਜ਼ਿੰਮੇਵਾਰੀ ਸਵੀਕਾਰ ਕਰਦੇ ਅਤੇ ਅਸਤੀਫਾ ਦੇ ਦਿੰਦੇ। ਉਨ੍ਹਾਂ ਕਿਹਾ ਕਿ ਮਾਸਟਰ ਪਲਾਨ 2041 ਦੀਆਂ ਤਜਵੀਜ਼ਾਂ ਨੂੰ ਸਮਝਦਿਆਂ ਕੋਚਿੰਗ ਸੈਂਟਰ ਅਤੇ ਪੀਜੀ ਸਥਾਈ ਰੈਗੂਲੇਸ਼ਨ ਐਕਟ ਲਿਆਉਣ ‘ਤੇ ਕੰਮ ਕੀਤਾ ਜਾਵੇ।

Advertisement

Advertisement
Advertisement