ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰੀ ਸਕੂਲ ਘਨੌਰੀ ਕਲਾਂ ਵਿੱਚ ਖੋ-ਖੋ ਮੁਕਾਬਲੇ ਸ਼ੁਰੂ

09:03 AM Nov 07, 2024 IST
ਖਿਡਾਰੀਆਂ ਨੂੰ ਮਿਲਦੇ ਹੋਏ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਤੇ ਹੋਰ। -ਫੋਟੋ: ਰਿਸ਼ੀ

ਸ਼ੇਰਪੁਰ:

Advertisement

ਸਰਕਾਰੀ ਐਮੀਨੈਂਸ ਸਕੂਲ ਘਨੌਰੀ ਕਲਾਂ ਵਿੱਚ ਮਰਹੂਮ ਕੋਚ ਕੁਲਵਿੰਦਰ ਸਿੰਘ ਅਲੀਪੁਰ ਦੀ ਯਾਦ ਨੂੰ ਸਮਰਪਿਤ 68ਵੀਆਂ ਪੰਜਾਬ ਪੱਧਰੀ ਖੋ-ਖੋ ਖੇਡਾਂ ਦਾ ਰਸਮੀ ਆਗਾਜ਼ ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਝੰਡਾ ਲਹਿਰਾ ਕੇ ਕੀਤਾ। ਇਸ ਮੌਕੇ ਉਚੇਚੇ ਤੌਰ ’ਤੇ ਗਊ ਰੱਖਿਆ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਮਨਜੀਤ ਕੌਰ, ਪ੍ਰਬੰਧਕ ਪ੍ਰਿੰਸੀਪਲ ਖੁਸ਼ਦੀਪ ਗੋਇਲ, ਕੋਚ ਕੁਲਵਿੰਦਰ ਸਿੰਘ ਹਾਜ਼ਰ ਸਨ। ਇਸ ਮੌਕੇ ਦਲਵੀਰ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫ਼ੋਂ ਮੇਜ਼ਵਾਨ ਸਕੂਲ ਵਿੱਚ ਵੱਖਰਾ ਖੇਡ ਕੰਪਲੈਕਸ ਬਣਾਏ ਜਾਣ ਲਈ ਤਜਵੀਜ਼ ਤਿਆਰ ਕਰਕੇ ਲੋੜੀਂਦੀ ਗ੍ਰਾਂਟ ਭੇਜਣ ਦਾ ਐਲਾਨ ਕੀਤਾ। -ਪੱਤਰ ਪ੍ਰੇਰਕ

Advertisement
Advertisement