ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰੀ ਆਈਟੀਆਈ ਵਿੱਚ ਦਾਖ਼ਲੇ ਸ਼ੁਰੂ

11:17 AM Jun 16, 2024 IST

ਪੱਤਰ ਪ੍ਰੇਰਕ
ਮਾਨਸਾ, 15 ਜੂਨ
ਸਰਕਾਰੀ ਆਈਟੀਆਈ ਮਾਨਸਾ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ ਨੇ ਦੱਸਿਆ ਕਿ ਸੰਸਥਾ ਵਿੱਚ ਦਾਖ਼ਲਾ ਪਹਿਲੀ ਕੌਂਸਲਿੰਗ 1 ਜੁਲਾਈ ਤੱਕ ਹੋਵੇਗਾ ਅਤੇ ਇਹ ਦਾਖਲਾ ਕੌਂਸਲਿੰਗ ਵਾਈਜ਼ 30 ਅਗਸਤ ਤੱਕ ਜਾਰੀ ਰਹੇਗਾ। ਪ੍ਰਿੰਸੀਪਲ ਨੇ ਦੱਸਿਆ ਕਿ ਸੰਸਥਾ ਵਿਖੇ ਕਰਾਫਟਸਮੈਨ ਸਕੀਮ ਤੋਂ ਇਲਾਵਾ ਡੀਐਸਟੀ ਵਿੱਚ ਵੀ ਦਾਖ਼ਲਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਖਿਆਰਥੀਆਂ ਨੂੰ ਇੰਡਸਟਰੀ ਵਿੱਚ ਨਵੀਂ ਅਤੇ ਆਧੁਨਿਕ ਮਸ਼ੀਨਰੀ ਰਾਹੀਂ ਸਿਖਲਾਈ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਇਲੈਕਟ੍ਰੀਸ਼ੀਅਨ, ਇਲੈਕਟਰੋਨਿਕਸ, ਵੈਲਡਰ, ਪਲੰਬਰ, ਕੋਪਾ, ਡੀਐੱਮਸੀ, ਸੇਵਿੰਗ ਟੈਕਨਾਲੋਜੀ, ਕਢਾਈ ਟਰੇਡਾਂ ਵਿੱਚ ਦਾਖ਼ਲਾ ਹੋਣਾ ਹੈ। ਉਨ੍ਹਾਂ ਕੋਰਸ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ ਤੇ ਵਿਦਿਆਰਥੀ ਅੱਜ ਹੀ ਆਨਲਾਈਨ ਦਾਖਲਾ ਲੈਣ।

Advertisement

Advertisement
Advertisement