For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ ਨੇ ਮਾਰੀਆਂ ਮੱਲਾਂ

11:06 AM Apr 06, 2024 IST
ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ ਨੇ ਮਾਰੀਆਂ ਮੱਲਾਂ
ਵਿਪਰੋ ਇੰਡੀਆ ਦੇ ਪ੍ਰਾਜੈਕਟ ਤਹਿਤ ਵਧੀਆ ਰਿਪੋਰਟ ਲਈ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕ ਅਤੇ ਵਿਦਿਆਰਥੀ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਅਪਰੈਲ
ਵਿਪਰੋ ਇੰਡੀਆ ਫਾਊਂਡੇਸ਼ਨ ਵੱਲੋਂ ਕੌਮੀ ਪੱਧਰ ’ਤੇ ਸਕੂਲਾਂ ਨੂੰ ਭੇਜੇ ਜਾਂਦੇ ਪ੍ਰੋਜੈਕਟਾਂ ਤਹਿਤ ਸਥਾਨਕ ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ ਵਿੱਚ ਸਾਇੰਸ ਵਿਸ਼ੇ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਕਰਵਾ ਕੇ ਭੇਜੀ ਗਈ ਰਿਪੋਰਟ ਲਈ ਪ੍ਰਸ਼ੰਸਾ ਪੱਤਰ ਅਤੇ ਨਕਦ ਇਨਾਮ ਮਿਲਿਆ।
ਸਕੂਲ ਦੀ ਅਧਿਆਪਕਾ ਸ਼ੈਫੀ ਮੱਕੜ ਨੇ ਦੱਸਿਆ ਕਿ ਵਿਪਰੋ ਇੰਡੀਆ ਵੱਲੋ ‘ਜੈਵ ਵਿਭਿੰਨਤਾ, ਪਾਣੀ ਦੀ ਸਾਂਭ ਸੰਭਾਲ ਅਤੇ ਕੂੜੇ ਕਰਕਟ ਦਾ ਨਿਪਟਾਰਾ ਵਰਗੇ ਮਸਲਿਆਂ ਸਬੰਧੀ ਇੱਕ ਪ੍ਰਾਜੈਕਟ ਦਿੱਤਾ ਗਿਆ ਸੀ। ਇਸ ਤਹਿਤ ਸਕੂਲ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਅਤੇ ਰਿਪੋਰਟ ਤਿਆਰ ਕੀਤੀ। ਇਸ ਵਿੱਚ ਵਿਦਿਆਰਥੀਆਂ ਦੇ ਨਾਲ ਨਾਲ ਸਕੂਲ ਦੇ ਹੋਰ ਅਧਿਆਪਕਾਂ ਸੁਖਦਰਸ਼ਨ ਸਿੰਘ, ਰਜਨੀ ਅਗਰਵਾਲ, ਸੁਰਜੀਤ ਕੌਰ, ਸ਼ੈਫੀ ਮੱਕੜ, ਤਜਿੰਦਰ ਸਿੰਘ, ਅੰਕੁਸ਼ ਸ਼ਰਮਾ ਅਤੇ ਇੰਚਾਰਜ ਕੁਲਦੀਪ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਮੈਡਮ ਮੱਕੜ ਨੇ ਦੱਸਿਆ ਕਿ ਸਕੂਲ ਵੱਲੋਂ ਭੇਜੀਆਂ ਤਿੰਨ ਰਿਪੋਰਟਾਂ 70 ਫੀਸਦੀ ਠੀਕ ਹੋਣ ’ਤੇ ਵਿਦਿਆਰਥੀਆਂ ਅਤੇ ਉਕਤ ਅਧਿਆਪਕਾਂ ਨੂੰ ਪ੍ਰਤੀ ਰਿਪੋਰਟ 3000 ਰੁਪਏ ਨਕਦ ਇਨਾਮ ਤੋਂ ਇਲਾਵਾ ਸਾਰਿਆਂ ਨੂੰ ਕੌਮੀ ਪੱਧਰ ’ਤੇ ਪ੍ਰਸੰਸਾ ਪੱਤਰ ਦਿੱਤੇ ਗਏ। ਸਕੂਲ ਇੰਚਾਰਜ ਕੁਲਦੀਪ ਸਿੰਘ, ਅਧਿਆਪਕਾਂ ਸੁਖਦਰਸ਼ਨ ਸਿੰਘ ਅਤੇ ਜਸਬੀਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਪਿਛਲੇ ਸਾਲਾਂ ਵਿੱਚ ਜ਼ਿਲ੍ਹਾ, ਸੂਬਾ ਪੱਧਰ ਅਤੇ ਕੌਮੀ ਪੱਧਰ ’ਤੇ ਕਈ ਇਨਾਮ ਜਿੱਤ ਕੇ ਸਕੂਲ ਦਾ ਨਾਂ ਹੋਰ ਉੱਚਾ ਕੀਤਾ ਸੀ। ਉਨ੍ਹਾਂ ਨੇ ਇਸ ਪ੍ਰਾਪਤੀ ਲਈ ਵਿਦਿਆਰਥੀਆਂ ਅਤੇ ਸਟਾਫ ਦੀ ਸ਼ਲਾਘਾ ਕੀਤੀ।

Advertisement

Advertisement
Author Image

sukhwinder singh

View all posts

Advertisement
Advertisement
×