ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੌਜਵਾਨਾਂ ਲਈ ਲਾਹੇਵੰਦ ਬਣੇ ਸਰਕਾਰ ਦੇ ਕੋਚਿੰਗ ਸੈਂਟਰ

06:39 AM Aug 12, 2024 IST
ਮੁਹਾਲੀ ਦੇ ਖੇਡ ਕੋਚਿੰਗ ਸੈਂਟਰਾਂ ਵਿਚ ਪ੍ਰੈਕਟਿਸ ਕਰਦੇ ਹੋਏ ਖਿਡਾਰੀ। -ਫੋਟੋ: ਚਿੱਲਾ

ਖੇਤਰੀ ਪ੍ਰਤੀਨਿਧ
ਐਸਏਐਸ ਨਗਰ(ਮੁਹਾਲੀ), 11 ਅਗਸਤ
ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿੱਚ ਚਲਾਏ ਜਾ ਰਹੇ 20 ਦੇ ਕਰੀਬ ਖੇਡ ਕੋਚਿੰਗ ਸੈਂਟਰ ਅਹਿਮ ਭੂਮਿਕਾ ਨਿਭਾ ਰਹੇ ਹਨ। ਇਨ੍ਹਾਂ ਵਿਚ ਰੋਜ਼ਾਨਾ ਇੱਕ ਹਜ਼ਾਰ ਤੋਂ ਵੱਧ ਨੌਜਵਾਨ ਖੇਡਾਂ ਦੀ ਪ੍ਰੈਕਟਿਸ ਕਰਦੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਖੇਡ ਸਟੇਡੀਅਮ ਸੈਕਟਰ-78 ਵਿੱਚ ਅਥਲੈਟਿਕਸ, ਫੁਟਬਾਲ, ਰੋਲਰ ਸਕੇਟਿੰਗ, ਬੈਡਮਿੰਟਨ, ਬਾਸਕਟਬਾਲ, ਜਿਮਨਾਸਟਿਕਸ, ਖੇਡ ਭਵਨ ਸੈਕਟਰ-63 ਮੁਹਾਲੀ ਵਿੱਚ ਬੈਡਮਿੰਟਨ, ਵੇਟ ਲਿਫਟਿੰਗ, ਬਾਕਸਿੰਗ, ਖੇਡ ਸਟੇਡੀਅਮ ਚੰਦੋ ਗੋਬਿੰਦਗੜ੍ਹ ਵਿੱਚ ਫੁਟਬਾਲ, ਬਾਸਕਟਬਾਲ, ਕੌਮਾਂਤਰੀ ਹਾਕੀ ਸਟੇਡੀਅਮ ਵਿੱਚ ਹਾਕੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 3ਬੀ1 ਮੁਹਾਲੀ ਵਿੱਚ ਹੈਂਡਬਾਲ ਦੇ ਸੈਂਟਰ ਚੱਲਦੇ ਹਨ। ਉਨ੍ਹਾਂ ਦੱਸਿਆ ਕਿ ਸੈਂਟਰਾਂ ਵਿੱਚ ਆਉਂਦੇ ਖਿਡਾਰੀਆਂ ਨੂੰ ਟਰੇਨਿੰਗ, ਖੇਡਾਂ ਦਾ ਸਾਮਾਨ ਅਤੇ ਖ਼ੁਰਾਕ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਸੈਂਟਰਾਂ ਵਿੱਚ ਸੀਐਮ ਦੀ ਯੋਗਸ਼ਾਲਾ ਤਹਿਤ ਯੋਗ ਕਲਾਸਾਂ ਵੀ ਲਾਈਆਂ ਜਾਂਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ।

Advertisement

Advertisement