For the best experience, open
https://m.punjabitribuneonline.com
on your mobile browser.
Advertisement

ਸਰਕਾਰ ਵੱਲੋਂ ਭਵਿੱਖਮੁਖੀ ਹਥਿਆਰਾਂ ਦੀ ਖਰੀਦ ਨੂੰ ਮਨਜ਼ੂਰੀ

06:43 AM Sep 04, 2024 IST
ਸਰਕਾਰ ਵੱਲੋਂ ਭਵਿੱਖਮੁਖੀ ਹਥਿਆਰਾਂ ਦੀ ਖਰੀਦ ਨੂੰ ਮਨਜ਼ੂਰੀ
Advertisement

ਨਵੀਂ ਦਿੱਲੀ:

Advertisement

ਰੱਖਿਆ ਮੰਤਰਾਲੇ ਨੇ ਫੌਜ ਦੀ ਟੈਂਕ ਫਲੀਟ ਅਤੇ ਹਵਾਈ ਰੱਖਿਆ ਫਾਇਰ ਕੰਟਰੋਲ ਰਡਾਰਾਂ ਦੀ ਨਵੀਨੀਕਰਨ ਲਈ ਭਵਿੱਖ ਲਈ ਤਿਆਰ ਲੜਾਕੂ ਵਾਹਨਾਂ (ਐੱਫਆਰਸੀਵੀ) ਦੀ ਖ਼ਰੀਦ ਸਣੇ ਹੋਰ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਰੱਖਿਆ ਪ੍ਰਾਪਤੀ ਕੌਂਸਲ (ਡੀਏਸੀ) ਵੱਲੋਂ ਤਜਵੀਜ਼ਾਂ ਨੂੰ ਮਨਜ਼ੂਰੀ ਦਿੱਤੀ ਗਈ। ਮੰਤਰਾਲੇ ਨੇ ਕਿਹਾ ਕਿ ਡੀਏਸੀ ਨੇ ਲੋੜ ਦੀ ਮਨਜ਼ੂਰੀ ਮੁਤਾਬਕ (ਏਓਐੱਨ) 1,44,716 ਕਰੋੜ ਰੁਪਏ ਦੀਆਂ 10 ਤਜ਼ਵੀਜ਼ਾਂ ਨੂੰ ਹਰੀ ਝੰਡੀ ਦਿੱਤੀ ਹੈ। ਭਾਰਤੀ ਤੱਟ ਰੱਖਿਅਕ (ਆਈਸੀਜੀ) ਦੀ ਸਮਰੱਥਾ ਵਧਾਉਣ ਲਈ ਤਿੰਨ ਤਜਵੀਜ਼ਾਂ ਦਿੱਤੀਆਂ ਗਈਆਂ ਹਨ। ਬਿਆਨ ਮੁਤਾਬਕ ਡੀਏਸੀ ਵੱਲੋਂ ਡੋਰਨੀਅਰ-228 ਹਵਾਈ ਜਹਾਜ਼ਾਂ ਸਣੇ ਹੋਰ ਪ੍ਰਸਤਾਵਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। -ਪੀਟੀਆਈ

Advertisement

Advertisement
Tags :
Author Image

joginder kumar

View all posts

Advertisement