For the best experience, open
https://m.punjabitribuneonline.com
on your mobile browser.
Advertisement

ਮੁਲਾਜ਼ਮ ਮੰਗਾਂ ਪ੍ਰਤੀ ਟਾਲ-ਮਟੋਲ ਦੀ ਨੀਤੀ ਤਿਆਗੇ ਸਰਕਾਰ: ਚਹਿਲ

10:11 AM Sep 15, 2024 IST
ਮੁਲਾਜ਼ਮ ਮੰਗਾਂ ਪ੍ਰਤੀ ਟਾਲ ਮਟੋਲ ਦੀ ਨੀਤੀ ਤਿਆਗੇ ਸਰਕਾਰ  ਚਹਿਲ
ਮੀਟਿੰਗ ਦੌਰਾਨ ਵਿਚਾਰ-ਚਰਚਾ ਕਰਦੇ ਹੋਏ ਪੈਨਸ਼ਨਰ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਸਤੰਬਰ
ਪਾਵਰਕੌਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਹੈੱਡ ਆਫਿਸ ਯੂਨਿਟ ਪਟਿਆਲਾ ਦੀ ਮੀਟਿੰਗ ਅਣਖੀ ਭਵਨ ਫੈਕਟਰੀ ਏਰੀਆ ਪਟਿਆਲਾ ਵਿੱਚ ਪ੍ਰਧਾਨ ਭਿੰਦਰ ਸਿੰਘ ਚਹਿਲ ਦੀ ਪ੍ਰਧਾਨਗੀ ਹੇਠ ਹੋਈ। ਇੰਜ: ਹਰਜੀਤ ਸਿੰਘ ਸਕੱਤਰ ਨੇ ਸੂਬਾ ਪੱਧਰ ’ਤੇ ਪੰਜਾਬ ਸਰਕਾਰ ਅਤੇ ਪਾਵਰਕੌਮ ਵਿਰੁੱਧ ਮੁਲਾਜ਼ਮਾਂ ਅਤੇ ਪੈਨਸ਼ਨਰਜ ਦੇ ਸਾਂਝੇ ਫਰੰਟਾਂ ਵੱਲੋਂ ਕੀਤੇ ਸੰਘਰਸ਼ਾਂ ਬਾਰੇ ਅਤੇ ਪਿਛਲੇ ਦਿਨੀਂ ਸੈਕਟਰ-39 ਚੰਡੀਗੜ੍ਹ ਵਿੱਚ ਹੋਈ ਰੈਲੀ ਬਾਰੇ ਦੱਸਿਆ। ਮੀਟਿੰਗ ਵਿੱਚ ਇੰਜ. ਸੰਤੋਖ ਸਿੰਘ ਸੂਬਾ ਆਫਿਸ ਸਕੱਤਰ, ਗੱਜਣ ਸਿੰਘ ਸੂਬਾ ਪ੍ਰੈੱਸ ਸਕੱਤਰ, ਬੀਬੀ ਹਰਸ਼ਰਨਜੀਤ ਕੌਰ ਕਾਰਜਕਾਰੀ ਮੈਂਬਰ ਸੂਬਾ ਕਮੇਟੀ, ਵਿਪਨ ਕੁਮਾਰ ਸਕੱਤਰ ਪਟਿਆਲਾ ਸਰਕਲ ਤੇ ਮਲਕੀਅਤ ਸਿੰਘ ਸਰਪ੍ਰਸਤ ਹੈੱਡ ਆਫਿਸ ਯੂਨਿਟ ਨੇ ‘ਆਪ’ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਦੇ ਕੇ ਮੁਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਦੇ ਆਗੂਆਂ ਵਿਰੁੱਧ ਚੰਡੀਗੜ੍ਹ ਵਿੱਚ ਐੱਫਆਈਆਰ ਦਰਜ ਕਰਨ ਦੀ ਅਲੋਚਨਾ ਕਰਦਿਆਂ ਨਿਖੇਧੀ ਮਤਾ ਪਾਸ ਕੀਤਾ। ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਟਾਲ-ਮਟੋਲ ਦੀ ਨੀਤੀ ਨੂੰ ਛੱਡ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਜਿਵੇਂ 2.59 ਦਾ ਫੈਕਟਰ, ਡੀਏ ਦੀਆਂ ਪੈਡਿੰਗ ਕਿਸ਼ਤਾਂ, ਪੇਅ-ਕਮਿਸ਼ਨ ਤੇ ਡੀਏ ਦੇ ਬਕਾਏ ਜਲਦੀ ਜਾਰੀ ਕੀਤੇ ਜਾਣ। ਭਿੰਦਰ ਸਿੰਘ ਚਹਿਲ ਨੇ ਪ੍ਰਧਾਨਗੀ ਭਾਸ਼ਣ ਵਿੱਚ ਜਾਣੂ ਕਰਵਾਇਆ ਕਿ ਕੈਗ ਰਿਪੋਰਟ ਨੇ ਪੰਜਾਬ ਸਰਕਾਰ ਦੇ ਕੱਚੇ ਚਿੱਠੇ ਖੋਲ੍ਹ ਕੇ ਰੱਖ ਦਿੱਤੇ ਹਨ ਪਰ ਵਿਰੋਧੀ ਧਿਰਾਂ ਮੌਨਸੂਨ ਸ਼ੈਸ਼ਨ ਵਿੱਚ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਆਮ ਲੋਕਾਂ ਦੇ ਮੁੱਦੇ ਉਠਾਉਣ ਵਿੱਚ ਫੇਲ੍ਹ ਰਹੀਆਂ।

Advertisement

Advertisement
Advertisement
Author Image

Advertisement