ਰਾਜਪਾਲ ਵੱਲੋਂ ਹਿੰਸਾ ਪ੍ਰਭਾਵਿਤ ਦਿਨਹਾਟਾ ਦਾ ਦੌਰਾ
ਕੂਚ ਬਿਹਾਰ/ਕੋਲਕਾਤਾ, 1 ਜੁਲਾੲੀ
ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਅੱਜ ਹਿੰਸਾ ਪ੍ਰਭਾਵਿਤ ਕੂਚ ਬਿਹਾਰ ਜ਼ਿਲ੍ਹੇ ਦੇ ਦਿਨਹਾਟਾ ਦਾ ਦੌਰਾ ਕੀਤਾ ਅਤੇ ਪੰਚਾਇਤੀ ਚੋਣਾਂ ਤੋਂ 27 ਜੂਨ ਨੂੰ ਗੋਲੀਬਾਰੀ ਦੀ ਇੱਕ ਘਟਨਾ ਵਿੱਚ ਮਾਰੇ ਗਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਰਾਜਪਾਲ ਨੇ ਕੂਚ ਬਿਹਾਰ ਦੇ ਹਸਪਤਾਲ ਦਾ ਦੌਰਾ ਵੀ ਕੀਤਾ, ਜਿੱਥੇ ਝਡ਼ਪਾਂ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਜ਼ੇਰੇ ਇਲਾਜ ਹਨ। ਆਨੰਦ ਬੋਸ ਸੂਬੇ ਦੇ ੳੁੱਤਰੀ ਜ਼ਿਲ੍ਹਿਆਂ ਦੇ ਦੌਰੇ ’ਤੇ ਹਨ। ਇਸ ਤੋਂ ਪਹਿਲਾਂ ਦਿਨ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਸਿਤ ਪ੍ਰਮਾਣਿਕ ਨੇ ਜ਼ਿਲ੍ਹੇ ਦੇ ਸਰਕਟ ਹਾੳੂਸ ਵਿੱਚ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ। ਰਾਜਪਾਲ ਨੇ ਮਾਰਕਸਵਾਦੀ ਕਮਿੳੂਨਿਸਟ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ੳੁਮੀਦਵਾਰਾਂ ਅਤੇ ਆਗੂਆਂ ਨਾਲ ਵੀ ਗੱਲਬਾਤ ਕੀਤੀ। ਦਿਨਹਾਟਾ ਵਿੱਚ ਮੰਗਲਵਾਰ ਸਵੇਰੇ ਦੋ ਧਡ਼ਿਆਂ ਵਿਚਾਲੇ ਦੀ ਝਡ਼ਪ ਦੌਰਾਨ ਹੋੲੀ ਗੋਲੀਬਾਰੀ ਦੀ ਘਟਨਾ ’ਚ ਇੱਕ ਵਿਅਕਤੀ ਦੀ ਮੌਤ ਹੋ ਗੲੀ ਸੀ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ ਸਨ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੱਤਿਆ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਘੱਟੋ-ਘੱਟ ਚਾਰ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪ੍ਰਮਾਣਿਕ ਅਤੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਬੋਸ ਨੂੰ ਇਹ ਯਕੀਨੀ ਬਣਾੳੁਣ ਦੀ ਅਪੀਲ ਕੀਤੀ ਕਿ ਕਾਨੂੰਨ ਵਿਵਸਥਾ ਕਾਇਮ ਰਹੇ ਅਤੇ ਲੋਕ ਪੰਚਾਇਤੀ ਚੋਣਾਂ ਵਿੱਚ ਬਿਨਾਂ ਕਿਸੇ ਡਰ ਦੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। -ਪੀਟੀਆੲੀ
ਕਾਂਗਰਸੀ ੳੁਮੀਦਵਾਰ ਵੱਲੋਂ ਘਰ ’ਚ ਅੱਗ ਲਾੳੁਣ ਦੇ ਦੋਸ਼
ਇੱਕ ਅਧਿਕਾਰੀ ਨੇ ਦੱਸਿਆ ਕਿ ਕੂਚ ਬਿਹਾਰ ਦੇ ਓਕਰਾਬਾਰੀ ਖੇਤਰ ਵਿੱਚ ਸ਼ੁੱਕਰਵਾਰ ਦੇਰ ਰਾਤ ਮੁਡ਼ ਤੋਂ ਤਣਾਅ ਪੈਦਾ ਹੋ ਗਿਆ। ਓਕਰਾਬਾਰੀ ਵਿੱਚ ਕਾਂਗਰਸ ਦੇ ਇੱਕ ੳੁਮੀਦਵਾਰ ਦੇ ਪਰਿਵਾਰ ਨੇ ਦੱਸਿਆ ਕਿ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਨੇ ੳੁਨ੍ਹਾਂ ਦੇ ਘਰ ’ਤੇ ਬੰਬ ਸੁੱਟੇ, ਜਿਸ ਕਾਰਨ ਅੱਗ ਲੱਗ ਗੲੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾੳੁਣ ਲੲੀ ਇੱਕ ਫਾਇਰ ਟੈਂਡਰ ਲਗਾਇਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।