ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਜਪਾਲ ਵੱਲੋਂ ਏਐੱਸਆਈ ਅਸ਼ੋਕ ਵਰਮਾ ਦਾ ਸਨਮਾਨ

10:44 AM Jun 16, 2024 IST

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 15 ਜੂਨ
ਵਿਸ਼ਵ ਖੂਨ ਦਾਨ ਦਿਵਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਏਐੱਸਆਈ ਡਾ. ਅਸ਼ੋਕ ਵਰਮਾ ਦਾ ਖੂਨਦਾਨ ਦੇ ਖੇਤਰ ਵਿਚ ਵਡਮੁੱਲੀਆਂ ਸੇਵਾਵਾਂ ਲਈ ਸਨਮਾਨ ਕੀਤਾ। ਇਹ ਪ੍ਰੋਗਰਾਮ ਅੰਬਾਲਾ ਦੇ ਸਨਾਤਨ ਧਰਮ ਕਾਲਜ ਵਿਚ ਕਰਵਾਇਆ ਗਿਆ ਸੀ। ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਏੱਐਸਆਈ ਡਾ. ਅਸ਼ੋਕ ਕੁਮਾਰ ਵਰਮਾ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਤੇ ਪੁਨਰਵਾਸ ਇੰਚਾਰਜ ਵਜੋਂ ਨਿਯੁਕਤ ਹਨ। ਵਰਮਾ ਉਹ ਸਾਲ 1990 ਤੋਂ ਨਿਯਮਤ ਖੂਨ ਦਾਨ ਕਰ ਰਹੇ ਹਨ ਤੇ ਹੁਣ ਤਕ ਕੁੱਲ 168 ਵਾਰ ਖੂਨਦਾਨ ਤੇ 81 ਵਾਰ ਪਲੇਟਲੈਟਸ ਦਾਨ ਕਰ ਚੁੱਕੇ ਹਨ। ਉਹ ਬਾਕੀਆਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਹਨ। ਉਹ ਹੁਣ ਤੱਕ 498 ਸਵੈਇੱਛਾ ਖੂਨ ਦਾਨ ਕੈਂਪ ਲਾ ਕੇ 18,250 ਯੂਨਿਟ ਖੂਨ ਬਲੱਡ ਬੈਂਕ ਵਿਚ ਜਮ੍ਹਾਂ ਕਰਵਾ ਚੁੱਕੇ ਹਨ ਤੇ 54,750 ਲੋਕਾਂ ਨੂੰ ਇਸ ਦਾ ਲਾਭ ਮਿਲ ਚੁੱਕਾ ਹੈ। ਇੰਨਾ ਹੀ ਨਹੀਂ ਖੂਨ ਦੀ ਮੰਗ ਹੋਣ ’ਤੇ ਉਹ ਸਿੱਧੇ ਤੌਰ ’ਤੇ ਵੀ ਖੂਨ ਦੀ ਪੂਰਤੀ ਕਰਾਉਂਦੇ ਹਨ। ਡਾ. ਵਰਮਾ ਹੁਣ ਤਕ ਕਰੀਬ 75,000 ਲੋਕਾਂ ਨੂੰ ਖੂਨ ਪਹੁੰਚਾ ਕੇ ਉਨ੍ਹਾਂ ਦਾ ਜੀਵਨ ਬਚਾਉਣ ਵਿੱਚ ਯੋਗਦਾਨ ਪਾ ਚੁੱਕੇ ਹਨ।

Advertisement

Advertisement
Advertisement