ਗੂਗਲ ਵੱਲੋਂ ਪਲੇਅ ਸਟੋਰ ਤੋਂ ਭਾਰਤੀ ਐਪਸ ਹਟਾਉਣ ’ਤੇ ਸਰਕਾਰ ਦਾ ਸਖ਼ਤ ਰੁਖ਼
02:24 PM Mar 02, 2024 IST
Advertisement
ਨਵੀਂ ਦਿੱਲੀ, 2 ਮਾਰਚ
ਗੂਗਲ ਵੱਲੋਂ ਆਪਣੇ ਪਲੇਅ ਸਟੋਰ ਤੋਂ ਕੁਝ ਐਪਾਂ ਨੂੰ ਹਟਾਉਣ 'ਤੇ ਸਰਕਾਰ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਅੱਜ ਕਿਹਾ ਕਿ ਭਾਰਤੀ ਐਪਸ ਨੂੰ ਹਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸਰਕਾਰ ਨੇ ਇਸ ਸਬੰਧ 'ਚ ਅਗਲੇ ਹਫਤੇ ਗੂਗਲ ਅਤੇ ਸਬੰਧਤ ਸਟਾਰਟਅੱਪਸ ਨੂੰ ਬੈਠਕ ਲਈ ਬੁਲਾਇਆ ਹੈ। ਆਈਟੀ ਅਤੇ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਟਾਰਟਅੱਪ ਭਾਰਤੀ ਅਰਥਵਿਵਸਥਾ ਦੀ ਕੁੰਜੀ ਹਨ ਅਤੇ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਕਿਸੇ ਵੱਡੀ ਤਕਨਾਲੋਜੀ ਕੰਪਨੀ 'ਤੇ ਨਹੀਂ ਛੱਡਿਆ ਜਾ ਸਕਦਾ। ਮੰਤਰੀ ਦੀਆਂ ਟਿੱਪਣੀਆਂ ਇਸ ਲਈ ਅਹਿਮ ਹਨ ਕਿਉਂਕਿ ਗੂਗਲ ਨੇ ਸ਼ੁੱਕਰਵਾਰ ਨੂੰ ਸਰਵਿਸ ਚਾਰਜ ਦੇ ਭੁਗਤਾਨ ਦੇ ਵਿਵਾਦ ਕਾਰਨ ਭਾਰਤ ਵਿੱਚ ਆਪਣੇ ਪਲੇਅ ਸਟੋਰ ਤੋਂ ਪ੍ਰਸਿੱਧ 'ਮੈਟਰੀਮੋਨੀ' ਐਪ ਸਮੇਤ ਕੁਝ ਐਪਸ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਐਪਸ ਅਤੇ ਜਾਣੇ-ਪਛਾਣੇ ਸਟਾਰਟਅਪ ਫਾਊਂਡਰਜ਼ ਨੇ ਇਸ 'ਤੇ ਇਤਰਾਜ਼ ਜਤਾਇਆ ਸੀ।
Advertisement
Advertisement
Advertisement