ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਰਾਦੇ ਸਹੀ ਹੋਣ ਤਾਂ ਸਰਕਾਰਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ: ਆਤਿਸ਼ੀ

08:18 AM Jul 07, 2023 IST
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੀ ਹੋਈ ਵਿੱਤ ਮੰਤਰੀ ਆਤਿਸ਼ੀ।
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੁਲਾਈ
ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਨੇ ਅੱਜ ਇਥੇ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਅੱਜ ਦੱਸਿਆ ਕਿ ਵਿੱਤੀ ਸਾਲ 2023-24 ਦੀ ਪਹਿਲੀ ਤਿਮਾਹੀ ਵਿੱਚ ਕੇਜਰੀਵਾਲ ਸਰਕਾਰ ਦੀ ਜੀਐੱਸਟੀ ਵਸੂਲੀ ਵਿੱਚ 15 ਫੀਸਦ ਦਾ ਰਿਕਾਰਡ ਵਾਧਾ ਹੋਇਆ ਹੈ। ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ਵਿੱਚ 6985.05 ਕਰੋੜ ਦੀ ਜੀਐਸਟੀ ਵਸੂਲੀ ਦੇ ਮੁਕਾਬਲੇ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਦਿੱਲੀ ਵਿੱਚ ਜੀਐੱਸਟੀ ਵਸੂਲੀ 8028.91 ਕਰੋੜ ਰਹੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਜੀਐੱਸਟੀ ਵਸੂਲੀ ਵਿੱਚ ਰਿਕਾਰਡ ਵਾਧੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਸਹੀ ਹੋਣ ਤਾਂ ਸਰਕਾਰਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਬਜਟ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ੳੁਨ੍ਹਾਂ ਦੱਸਿਆ ਕਿ 2014-15 ਵਿੱਚ ਦਿੱਲੀ ਦਾ ਕੁਲ ਬਜਟ 30,000 ਕਰੋੜ ਸੀ। ਸਿਰਫ਼ 5 ਸਾਲਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਬਿਨਾਂ ਕੋਈ ਨਵਾਂ ਟੈਕਸ ਲਗਾਏ ਇਸ ਬਜਟ ਨੂੰ ਦੁੱਗਣਾ ਕਰ ਦਿੱਤਾ ਅਤੇ 2020 ਤੱਕ ਦਿੱਲੀ ਦਾ ਬਜਟ 60,000 ਕਰੋੜ ਦਾ ਹੋਇਆ। ਉਸ ਤੋਂ ਬਾਅਦ ਇਸ ਸਾਲ ਦਿੱਲੀ ਦਾ ਬਜਟ ਵਧ ਕੇ 75,000 ਕਰੋੜ ਹੋ ਗਿਆ ਹੈ। ਇਸ ਤੋਂ ਸਾਫ਼ ਹੈ ਕਿ ਜੇਕਰ ਸਰਕਾਰ ਇਮਾਨਦਾਰ ਹੈ ਤਾਂ ਕਿਸੇ ਵੀ ਸਰਕਾਰ ਕੋਲ ਪੈਸੇ ਦੀ ਕਮੀ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਦਿੱਲੀ ਅਜਿਹਾ ਸੂਬਾ ਹੈ, ਜਿੱਥੇ ਜੀਐਸਟੀ ਵਸੂਲੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਜੀਐੱਸਟੀ ਦੇ ਅੰਕੜਿਆਂ ਨੂੰ ਦੇਖਦੇ ਹੋਏ, ਜਦੋਂ 2018-19 ਵਿੱਚ ਜੀਐੱਸਟੀ ਪੇਸ਼ ਕੀਤਾ ਗਿਆ ਸੀ ਪਹਿਲੀ ਤਿਮਾਹੀ ਵਿੱਚ ਜੀਐਸਟੀ ਵਸੂਲੀ 4419.71 ਕਰੋੜ ਸੀ। 2019-20 ਵਿੱਚ ਵੱਧ ਕੇ 4668.23 ਹੋ ਗਿਆ। 2020-21 ਦੀ ਪਹਿਲੀ ਤਿਮਾਹੀ ਵਿੱਚ ਤਾਲਾਬੰਦੀ ਕਾਰਨ ਕਾਰੋਬਾਰ ਬੰਦ ਹੋ ਗਿਆ ਸੀ ਫਿਰ ਇਹ ਅੰਕੜਾ ਹੇਠਾਂ ਆਇਆ ਅਤੇ ਜੀਐੱਸਟੀ ਵਸੂਲੀ 2474.78 ਕਰੋੜ ਹੋ ਗਈ, ਪਰ ਜਿਵੇਂ ਹੀ ਲਾਕਡਾਊਨ ਖੁੱਲ੍ਹਿਆ, ਜੀਐਸਟੀ ਵਸੂਲੀ ਵਧੀ ਤੇ 2021-22 ਦੀ ਪਹਿਲੀ ਤਿਮਾਹੀ ਵਿੱਚ 4014.98 ਕਰੋੜ ’ਤੇ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ (2022-23) ਦੀ ਪਹਿਲੀ ਤਿਮਾਹੀ ਵਿੱਚ ਜੀਐਸਟੀ ਵਸੂਲੀ 6985.05 ਕਰੋੜ ਸੀ।
ੲਿਮਾਨਦਾਰੀ ਕਾਰਨ ਜੀਐੱਸਟੀ ਵਸੂਲੀ ਵਧੀ: ਕੇਜਰੀਵਾਲ
ਨਵੀਂ ਦਿੱਲੀ (ਪੱਤਰ ਪ੍ਰੇਰਕ): ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਟਵੀਟ ਕਰਕੇ ਪਿਛਲੇ ਕੁਝ ਸਾਲਾਂ ਦੇ ਤਿਮਾਹੀ ਟੈਕਸ ਕਲੈਕਸ਼ਨ ਦੇ ਅੰਕੜੇ ਸਾਂਝੇ ਕੀਤੇ ਹਨ। ਇਹ ਅੰਕੜੇ ਦਰਸਾੳੁਂਦੇ ਹਨ ਕਿ ਦਿੱਲੀ ਦੀ ਅਪਰੈਲ-ਜੂਨ 2023 ਦੀ ਤਿਮਾਹੀ ਐੱਨਸੀਟੀ ਕਲੈਕਸ਼ਨ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਪ੍ਰਭਾਵਸ਼ਾਲੀ 15 ਫ਼ੀਸਦ ਦਾ ਵਾਧਾ ਹੋਇਆ ਹੈ। ਇਸ ਵਧੇ ਹੋਏ ਜੀਐੱਸਟੀ ਦਾ ਸਹਿਰਾ ਕੇਜਰੀਵਾਲ ਨੇ ਆਪਣੀ ਸਰਕਾਰ ਦੇ ਸਿਰ ਲੈਂਦਿਆਂ ਕਿਹਾ ਕਿ ਦਿੱਲੀ ਵਿੱਚ ਉਨ੍ਹਾਂ ਦੀ ਸਰਕਾਰ ਇਹ ਸਾਬਤ ਕਰ ਚੁੱਕੀ ਹੈ ਕਿ ਇਮਾਨਦਾਰ ਸ਼ਾਸਨ ਨਾਲ ਮਾਲੀਆ ਵਧਦਾ ਹੈ। ਕੇਜਰੀਵਾਲ ਨੇ ਟਵਿੱਟਰ ’ਤੇ ਕਿਹਾ, ‘ਸਰਕਾਰਾਂ ਅਕਸਰ ਕਹਿੰਦੀਆਂ ਹਨ ਕਿ ਉਨ੍ਹਾਂ ਕੋਲ ਚੰਗੇ ਸਕੂਲ ਅਤੇ ਹਸਪਤਾਲ ਬਣਾਉਣ ਲਈ ਪੈਸੇ ਨਹੀਂ ਹਨ। ਪਰ ਸਾਡੀ ਦਿੱਲੀ ਦੀ ਸਰਕਾਰ ਨੇ ਦਿਖਾਇਆ ਹੈ ਕਿ ਇਮਾਨਦਾਰ ਸ਼ਾਸਨ ਨਾਲ ਮਾਲੀਆ ਵਧਦਾ ਹੈ।
Advertisement
Advertisement
Tags :
AtishiDelhi Ministerਆਤਿਸ਼ੀਇਰਾਦੇਸਰਕਾਰਾਂਨਹੀਂਪੈਸੇ
Advertisement